ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ West Footscray ’ਚ ਰਹਿਣ ਵਾਲੇ ਪਰਦੀਪ ਤਿਵਾੜੀ Maribyrnong ਸਿਟੀ ਕੌਂਸਲ ਦੇ mayor ਚੁਣੇ ਗਏ ਹਨ। ਉਹ ਪਹਿਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ ਜੋ ਪਹਿਲੀ ਵਾਰੀ ਚੋਣ ਜਿੱਤ ਕੇ ਮੇਅਰ ਬਣੇ ਹਨ। ਉਹ Maribyrnong ਦੇ ਭਾਰਤੀ ਮੂਲ ਦੇ ਪਹਿਲੇ ਮੇਅਰ ਵੀ ਹਨ। ਪਿੱਛੇ ਜਿਹੇ ਹੋਈਆਂ ਕੌਂਸਲ ਚੋਣਾਂ ’ਚ ਉਹ Bluestone ਵਾਰਡ ਤੋਂ ਚੁਣੇ ਗਏ ਅਤੇ ਅਗਲੇ 12 ਮਹੀਨਿਆਂ ਤਕ ਮੇਅਰ ਦਾ ਅਹੁਦਾ ਸੰਭਾਲਣਗੇ। ਮੇਅਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਲੋਕਾਂ ਨਾਲ ਬਿਹਤਰ ਸੰਪਰਕ ਉਨ੍ਹਾਂ ਦੀ ਪਹਿਲ ਰਹੇਗਾ।
ਉਨ੍ਹਾਂ ਨੂੰ ‘ਭਾਰਤ ਟ੍ਰੇਡਰ’ ਦੇ ਮਾਲਕ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਤਿੰਨ ਸਾਲ ਦੇ ਸਨ ਜਦੋਂ 60ਵੇਂ ਦਾਹਕੇ ਵਿੱਚ ਉਨ੍ਹਾਂ ਦੇ ਪਿਤਾ ਆਸਟ੍ਰੇਲੀਆ ਆਏ। ਉਨ੍ਹਾਂ ਨੇ ਇੱਥੋਂ ਦੇ ਸਥਾਨਕ ਭਾਈਚਾਰੇ ਦੇ ਮਸਲਿਆਂ ਵਿੱਚ ਸਰਗਰਮੀ ਦੇ ਨਾਲ ਭੂਮਿਕਾ ਨਿਭਾਈ। West Footscray ਵਪਾਰਕ ਸੰਗਠਨ (West Footscray Traders Association) ਦੀ ਅਗਵਾਈ ਕੀਤੀ। ਜਦੋਂ ਮੈਰੀ-ਬਿਰੋਂਗ ਨਦੀ ਵਿੱਚ ਹੜ੍ਹ ਆਇਆ ਸੀ ਤਾਂ ਉਨ੍ਹਾਂ ਨੇ ਅਗਾਂਹ ਵਧ ਕੇ, ਇੱਥੋਂ ਦੇ ਸਥਾਨਕ ਚਰਚ ਤੇ ਹੋਰ ਲੋਕਾਂ ਨਾਲ ਮਿਲ ਕੇ ਅਗਵਾਈ ਕੀਤੀ ਤੇ ਭਾਈਚਾਰੇ ਵਿੱਚ ਉਨ੍ਹਾਂ ਦੀ ਕਾਫੀ ਪ੍ਰਸੰਸਾ ਕੀਤੀ ਜਾਂਦੀ ਰਹੀ ਹੈ।