ਮੈਲਬਰਨ : ਮੌਸਮ ਵਿਭਾਗ ਨੇ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਸਮਾਨੀਆ ’ਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਸੰਭਾਵਿਤ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ। BOM ਨੇ ਅਸਥਿਰ ਸਥਿਤੀਆਂ ਦੀ ਚੇਤਾਵਨੀ ਦਿੱਤੀ ਹੈ, ਕਿਉਂਕਿ ਕੋਲਡ ਫ਼ਰੰਟ ਅੱਜ ਸਾਊਥ ਆਸਟ੍ਰੇਲੀਆ ਤੋਂ NSW ਅਤੇ ਵਿਕਟੋਰੀਆ ਅਤੇ ਕੱਲ੍ਹ ਤਸਮਾਨੀਆ ਵੱਲ ਵਧ ਰਿਹਾ ਹੈ। ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ 80 ਮਿਲੀਮੀਟਰ ਤੱਕ ਮੀਂਹ ਅਤੇ ਨੁਕਸਾਨਦੇਹ ਤੂਫਾਨਾਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਖਾਸ ਤੌਰ ’ਤੇ, NSW ਦਾ ਵੈਸਟ ਹਿੰਸਾ ਅੱਜ ਰਾਤ ਪ੍ਰਭਾਵਿਤ ਹੋਵੇਗਾ, Southern Tablelands, South West Slopes ਅਤੇ Riverina ਵਿੱਚ 80 ਮਿਲੀਮੀਟਰ ਮੀਂਹ ਅਤੇ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਵਿਕਟੋਰੀਆ ’ਚ ਅੱਜ ਰਾਤ ਠੰਢ ਦਾ ਕਹਿਰ ਜਾਰੀ ਰਹੇਗਾ ਅਤੇ ਉੱਤਰ-ਪੂਰਬੀ ਅਤੇ ਮੱਧ ਖੇਤਰਾਂ ’ਚ 80 ਮਿਲੀਮੀਟਰ ਮੀਂਹ ਅਤੇ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਤਸਮਾਨੀਆ ਵਿਚ ਕੱਲ੍ਹ ਵੀ ਇਸੇ ਤਰ੍ਹਾਂ ਦੀਆਂ ਸਥਿਤੀਆਂ ਦਾ ਅਨੁਭਵ ਹੋਵੇਗਾ, ਜਿਸ ਵਿਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਕੱਲ੍ਹ ਦੁਪਹਿਰ ਤੱਕ ਹਾਲਾਤ ਸੁਖਾਲੀ ਹੋਣ ਦੀ ਉਮੀਦ ਹੈ।
ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਤੋਂ ਪਰਹੇਜ਼ ਕਰਨ, ਹੜ੍ਹ ਦੇ ਪਾਣੀ ਅਤੇ ਡਿੱਗੀਆਂ ਬਿਜਲੀ ਲਾਈਨਾਂ ਤੋਂ ਦੂਰ ਰਹਿਣ ਅਤੇ ਹੜ੍ਹ ਆਉਣ ਦੀ ਸੂਰਤ ਵਿੱਚ ਪਨਾਹ ਲੈਣ।