ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼ੁੱਕਰਵਾਰ ਨੂੰ ਪੁਣੇ ਵਿਚ ਸਾਂਝਾ ਫੌਜੀ ਅਭਿਆਸ ਸ਼ੁਰੂ ਹੋਇਆ। ਇਸ ਦਾ ਉਦੇਸ਼ ਅਰਧ-ਮਾਰੂਥਲ ਇਲਾਕਿਆਂ ਦੇ ਅਰਧ-ਸ਼ਹਿਰੀ ਵਾਤਾਵਰਣ ਵਿੱਚ ਸਾਂਝੀਆਂ ਉਪ-ਰਵਾਇਤੀ ਮੁਹਿੰਮਾਂ ’ਚ ਅੰਤਰ-ਸੰਚਾਲਨ ਸਮਰੱਥਾ ਨੂੰ ਵਧਾ ਕੇ ਸਹਿਯੋਗ ਨੂੰ ਹੱਲਾਸ਼ੇਰੀ ਦੇਣਾ ਹੈ। ‘ਐਕਸਰਸਾੲੀਜ਼ ਐਸਟਰਾਹਿੰਦ’ ਦਾ ਤੀਜਾ ਐਡੀਸ਼ਨ ਦੋ ਪੜਾਵਾਂ ਵਿੱਚ ਕੀਤਾ ਜਾਵੇਗਾ।
ਭਾਰਤੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘‘ਮੁਿਹੰਮ ਦੌਰਾਨ ਜਿਨ੍ਹਾਂ ਡਿਰੱਲ ਜਾਂ ਪਹਿਲੂਆਂ ਦਾ ਅਭਿਆਸ ਕੀਤਾ ਜਾਵੇਗਾ, ਉਨ੍ਹਾਂ ਵਿੱਚ ਅੱਤਵਾਦੀ ਕਾਰਵਾਈ ਦਾ ਜਵਾਬ ਦੇਣ ਲਈ ਇੱਕ ਨਿਰਧਾਰਤ ਖੇਤਰ ’ਤੇ ਕਬਜ਼ਾ ਕਰਨਾ ਸ਼ਾਮਲ ਹੈ; ਸਾਂਝੇ ਸੰਚਾਲਨ ਕੇਂਦਰ ਦੀ ਸਥਾਪਨਾ; ਸਾਂਝੀ ਅੱਤਵਾਦ ਵਿਰੋਧੀ ਮੁਹਿੰਮਾਂ ਦਾ ਸੰਚਾਲਨ ਜਿਵੇਂ ਕਿ ਛਾਪੇਮਾਰੀਆਂ, ਤਲਾਸ਼ੀ ਅਤੇ ਤਬਾਹੀ; ਹੈਲੀਪੈਡ ਦੀ ਰੱਖਿਆ ਕਰਨਾ; ਡਰੋਨ ਦੀ ਵਰਤੋਂ ਅਤੇ ਡਰੋਨ ਵਿਰੋਧੀ ਉਪਾਅ ਅਤੇ ਵਿਸ਼ੇਸ਼ ਹੈਲੀ-ਬੋਰਨ ਆਪਰੇਸ਼ਨ ਆਦਿ।’’ ਦੋਵੇਂ ਧਿਰਾਂ 21 ਨਵੰਬਰ ਤੱਕ ਸਾਂਝੇ ਅਭਿਆਸ ਦੌਰਾਨ ਰਣਨੀਤਕ ਕਾਰਵਾਈਆਂ ਦੀਆਂ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਵਿੱਚ ਆਪਣੇ ਸਰਬੋਤਮ ਅਭਿਆਸਾਂ ਨੂੰ ਵੀ ਸਾਂਝਾ ਕਰਨਗੀਆਂ।