ਮੈਲਬਰਨ ਵਿੱਚ ਭੱਜਦੇ ਕਾਰ ਚੋਰਾਂ ਨੂੰ ਰੋਕ ਰਿਹਾ ਸੀਨੀਅਰ ਕਾਂਸਟੇਬਲ ਗੰਭੀਰ ਰੂਪ ਵਿੱਚ ਜ਼ਖਮੀ

ਮੈਲਬਰਨ : ਨੌਰਥ-ਵੈਸਟ ਮੈਲਬਰਨ ’ਚ ਡਿਊਟੀ ਦੌਰਾਨ ਇਕ ਪੁਲਿਸ ਅਧਿਕਾਰੀ ਨੂੰ ਕਥਿਤ ਤੌਰ ’ਤੇ ਚੋਰੀ ਹੋਈ ਕਾਰ ਨਾਲ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕਥਿਤ ਤੌਰ ’ਤੇ ਚੋਰੀ ਕੀਤੀ ਗਈ ਕਾਰ ਨੂੰ ਅੱਜ ਦੁਪਹਿਰ 1:30 ਵਜੇ ਦੇ ਕਰੀਬ ਡਿਗਰਜ਼ ਰੈਸਟ ਵਿੱਚ ਦੇਖਿਆ ਗਿਆ ਅਤੇ ਅਧਿਕਾਰੀਆਂ ਨੇ ਏਵੀਏਸ਼ਨ ਡਰਾਈਵ ’ਤੇ ਸਟਾਪ ਸਟਿੱਕ ਲਗਾਏ।

ਪੁਲਿਸ ਨੇ ਦੱਸਿਆ ਕਿ ਡਰਾਈਵਰ ਅਤੇ ਉਸ ਦਾ ਸਾਥੀ ਕਾਰ ’ਚ ਸਵਾਰ ਹੋ ਕੇ ਭੱਜ ਗਏ ਅਤੇ ਇਕ ਪੁਲਿਸ ਅਧਿਕਾਰੀ ਨੂੰ ਟੱਕਰ ਮਾਰ ਦਿੱਤੀ। ਫਿਰ ਕਾਰ ਨੂੰ ਕਥਿਤ ਤੌਰ ’ਤੇ Taylors Lake ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਸੁੱਟ ਦਿੱਤਾ ਗਿਆ ਅਤੇ ਦੋ ਵਿਅਕਤੀਆਂ ਨੂੰ ਅੰਦਰ ਗ੍ਰਿਫਤਾਰ ਕਰ ਲਿਆ ਗਿਆ। ਪੁਰਸ਼ ਸੀਨੀਅਰ ਕਾਂਸਟੇਬਲ ਨੂੰ ਗੰਭੀਰ ਪਰ ਗ਼ੈਰ-ਜਾਨਲੇਵਾ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਪੁਲਿਸ ਦੀ ਜਾਂਚ ਜਾਰੀ ਹੈ।