ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ’ਚੋਂ ਇਕ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਸਥਾਨ, ਜਾਣੋ ਕਾਰਨ

ਮੈਲਬਰਨ : ਰਿਹਾਇਸ਼ ਲਈ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿਚੋਂ ਇਕ Brisbane ਨੂੰ ਹੈਰਾਨੀਜਨਕ ਤੌਰ ’ਤੇ ਰਹਿਣ ਲਈ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਸਥਾਨ ਮੰਨਿਆ ਗਿਆ ਹੈ, ਜਿਸ ਦਾ ਨੰਬਰ ਸਿਰਫ਼ ਸਾਉਥ ਕੋਰੀਆ ਦੇ Seoul ਤੋਂ ਬਾਅਦ ਹੈ। ਇਹ ਰੈਂਕਿੰਗ ਮੁੱਖ ਤੌਰ ’ਤੇ ਸਟੇਟ ’ਚ ਚਲ ਰਹੇ 50 ਸੈਂਟ ਪਬਲਿਕ ਟਰਾਂਸਪੋਰਟ ਟਰਾਇਲ ਕਾਰਨ ਹੈ, ਜਿਸ ਨੇ ਆਵਾਜਾਈ ਨੂੰ ਬਹੁਤ ਸਸਤਾ ਬਣਾ ਦਿੱਤਾ ਹੈ। Brisbane ’ਚ ਪਬਲਿਕ ਟਰਾਂਸਪੋਰਟ ਦਾ ਇਕ ਤਰਫਾ ਕਿਰਾਇਆ 0.50 ਸੈਂਟ ਹੈ, ਜੋ Maxico City ਦੇ 0.46 ਸੈਂਟ ਤੋਂ ਬਾਅਦ ਦੂਜਾ ਸਭ ਤੋਂ ਸਸਤਾ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਵਨ ਮਾਈਲਜ਼ ਵੱਲੋਂ ਪੇਸ਼ ਕੀਤੀ ਗਈ ਇਸ ਨੀਤੀ ਨੂੰ ਆਉਣ ਵਾਲੀ ਕ੍ਰਿਸ਼ਨਾਫੁਲੀ ਸਰਕਾਰ ਨੇ ਬਰਕਰਾਰ ਰੱਖਿਆ ਹੈ, ਜਿਸ ਨਾਲ Brisbane ਦੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਰਾਹਤ ਮਿਲੀ ਹੈ।

Brisbane ਦੀ ਉੱਚ ਰੈਂਕਿੰਗ ਵਿੱਚ ਯੋਗਦਾਨ ਪਾਉਣ ਵਾਲੇ ਹੋਰ ਕਾਰਕਾਂ ਵਿੱਚ ਆਸਟ੍ਰੇਲੀਆ ਦੀ ਮੁਕਾਬਲਤਨ ਘੱਟ ਪੈਟਰੋਲ ਲਾਗਤ, ਔਸਤਨ 1.680 ਡਾਲਰ ਪ੍ਰਤੀ ਲੀਟਰ, 4.2٪ ਦੀ ਘੱਟ ਬੇਰੁਜ਼ਗਾਰੀ ਦਰ ਅਤੇ 2015 ਤੋਂ ਕਿਰਾਏ ਦੀਆਂ ਕੀਮਤਾਂ ਵਿੱਚ ਘੱਟ ਵਾਧਾ ਸ਼ਾਮਲ ਹਨ। ਹਾਲਾਂਕਿ Brisbane ’ਚ ਬਿਜਲੀ ਦੀ ਲਾਗਤ ਸਿਓਲ ਨਾਲੋਂ ਵਧੇਰੇ ਹੈ, ਫੈਡਰਲ ਅਤੇ ਰਾਜ ਸਬਸਿਡੀਆਂ ਨੇ ਅਸਥਾਈ ਤੌਰ ’ਤੇ ਇਸ ਖਰਚੇ ਨੂੰ ਵੀ ਘਟਾਉਣ ਵਿੱਚ ਮਦਦ ਕੀਤੀ ਹੈ।

2024 ਦੇ ਰਹਿਣ ਦੀ ਲਾਗਤ ਵਾਲੇ ਸ਼ਹਿਰਾਂ ਦੇ ਸੂਚਕ ਅੰਕ ’ਤੇ ਸ਼ਹਿਰ ਦਾ ਸਮੁੱਚਾ ਸਕੋਰ 6.31 ਸੀ, ਜੋ ਸਿਰਫ਼ Seoul ਦੇ 6.69 ਤੋਂ ਪਿੱਛੇ ਹੈ ਅਤੇ Luxembourg ਦੇ 6.26 ਤੋਂ ਅੱਗੇ। ਮਾਹਰ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਕੋਈ ਵੀ ਸ਼ਹਿਰ ਜੀਵਨ ਦੀ ਲਾਗਤ ਲਈ ਸੰਪੂਰਨ ਨਹੀਂ ਹੈ, ਪਰ ਵਿਕਲਪਾਂ ਦੀ ਤੁਲਨਾ ਕਰਨਾ ਅਤੇ ਰੋਜ਼ਾਨਾ ਬਿੱਲਾਂ ’ਤੇ ਬਿਹਤਰ ਸੌਦਿਆਂ ਦੀ ਭਾਲ ਕਰਨਾ ਵਿੱਤੀ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਸਿਡਨੀ 5 ਅੰਕਾਂ ਨਾਲ 13ਵੇਂ ਅਤੇ ਮੈਲਬਰਨ 5.30 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ।