ਸਿਡਨੀ ਸਥਿਤ ਯੂਨੀਵਰਸਿਟੀ ਕਾਲਜ ’ਚੋਂ 6 ਵਿਦਿਆਰਥੀਆਂ ਨੂੰ ਕੱਢਿਆ ਗਿਆ, 21 ਹੋਰ ਮੁਅੱਤਲ, ਜਾਣੋ ਪੂਰਾ ਮਾਮਲਾ

ਮੈਲਬਰਨ : ਸਿਡਨੀ ਯੂਨੀਵਰਸਿਟੀ ਦੇ St Paul’s College ਨੇ ਇਕ ਵਿਦਿਆਰਥੀ ਨਾਲ ਨੂੰ ਤੰਗ-ਪ੍ਰੇਸ਼ਾਨ (bullying) ਕਰਨ ਦੀ ਗੰਭੀਰ ਘਟਨਾ ਨੂੰ ਲੈ ਕੇ ਛੇ ਵਿਦਿਆਰਥੀਆਂ ਨੂੰ ਕੱਢ ਦਿੱਤਾ ਹੈ ਅਤੇ 21 ਹੋਰ ਨੂੰ ਮੁਅੱਤਲ ਕਰ ਦਿੱਤਾ ਹੈ। ਕਾਲਜ ਦੇ ਵਾਰਡਨ Dr. Ed Loane ਨੇ ਇਸ ਵਿਵਹਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਲਜ ਦੀਆਂ ਕਦਰਾਂ-ਕੀਮਤਾਂ ਅਤੇ ਮਿਆਰਾਂ ਦੇ ਉਲਟ ਹੈ। ਕਾਲਜ ਨੇ ਪੂਰੀ ਜਾਂਚ ਕਰਨ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਅਤੇ ਪੀੜਤ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਸਿਡਨੀ ਯੂਨੀਵਰਸਿਟੀ ਨੇ ਇਸ ਘਟਨਾ ’ਤੇ ਆਪਣੀ ਡੂੰਘੀ ਨਿਰਾਸ਼ਾ ਪ੍ਰਗਟਾਈ ਹੈ ਅਤੇ ਸੇਂਟ ਪੌਲਜ਼ ਕਾਲਜ ਵੱਲੋਂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਲਈ ਸਮਰਥਨ ਜ਼ਾਹਰ ਕੀਤਾ ਹੈ। ਯੂਨੀਵਰਸਿਟੀ ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਿਖਲਾਈ ਪ੍ਰੋਗਰਾਮਾਂ ਦੀ ਸਮੀਖਿਆ ਕਰੇਗੀ ਅਤੇ ਮਜ਼ਬੂਤ ਕਰੇਗੀ।

1856 ਵਿੱਚ ਸਥਾਪਿਤ ਸੇਂਟ ਪੌਲਜ਼ ਕਾਲਜ ਨੂੰ ਲੈ ਕੇ ਇਹ ਪਹਿਲਾ ਵਿਵਾਦ ਨਹੀਂ ਹੈ, ਜਿਸ ’ਤੇ ਪਹਿਲਾਂ ਵੀ ਲਿੰਗਵਾਦ ਅਤੇ ਨਸਲਵਾਦ ਦੇ ਦੋਸ਼ ਲੱਗੇ ਹਨ। ਕਾਲਜ ਆਪਣੇ ਲਗਭਗ 300 ਅੰਡਰਗ੍ਰੈਜੂਏਟ ਵਿਦਿਆਰਥੀਆਂ ਪੜ੍ਹਦੇ ਹਨ। ਇਹ ਘਟਨਾ ਕੁਲੀਨ ਵਿਦਿਅਕ ਸੰਸਥਾਵਾਂ ਦੇ ਅੰਦਰ ਧੱਕੇਸ਼ਾਹੀ ਅਤੇ ਪਰੇਸ਼ਾਨੀ ਬਾਰੇ ਚਿੰਤਾਵਾਂ ਨੂੰ ਉਜਾਗਰ ਕਰਦੀ ਹੈ।