ਮੈਲਬਰਨ : ਆਸਟ੍ਰੇਲੀਆ ਦੇ ਇੱਕ ਵਿਅਕਤੀ ਨੇ ਇੱਕ ਸ਼ਾਨਦਾਰ ਰਿਕਾਰਡ ਬਣਾਇਆ ਹੈ। ਇਸ ਵਿਅਕਤੀ ਨੇ ਦੌੜ ਕੇ ਆਪਣੇ ਦੇਸ਼ ਦੀ ਯਾਤਰਾ ਕੀਤੀ ਅਤੇ 20 ਸਾਲ ਪੁਰਾਣਾ ਰਿਕਾਰਡ ਤੋੜ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਹ ਕਾਰਨਾਮਾ 40 ਸਾਲ ਦੇ ਕ੍ਰਿਸ ਟਰਨਬੁਲ ਨੇ ਕਰ ਕੇ ਵਿਖਾਇਆ ਹੈ, ਜਿਸ ਨੇ ਆਸਟ੍ਰੇਲੀਆ ਦੇ ਪਰਥ ਸ਼ਹਿਰ ਤੋਂ ਸਿਡਨੀ ਤੱਕ 3800 ਕਿਲੋਮੀਟਰ ਤੋਂ ਵੱਧ ਦੀ ਯਾਤਰਾ 39 ਦਿਨ, 8 ਘੰਟੇ ਅਤੇ 1 ਮਿੰਟ ਤੈਅ ਕੀਤੀ ਅਤੇ ਇਸ ਤੋਂ ਪਹਿਲੇ 67 ਦਿਨ, 2 ਘੰਟੇ ਅਤੇ 57 ਮਿੰਟ ਦੇ ਰਿਕਾਰਡ ਨੂੰ ਤੋੜ ਦਿੱਤਾ।
ਕ੍ਰਿਸ ਨੇ ਇਹ ਰਿਕਾਰਡ ਬਣਾਉਣ ਲਈ 3,864 ਕਿਲੋਮੀਟਰ ਦੀ ਪੂਰੀ ਦੂਰੀ ਤੈਅ ਕੀਤੀ ਉਹ ਹਰ ਰੋਜ਼ ਲਗਭਗ 100 ਕਿਲੋਮੀਟਰ ਦੌੜਿਆ। ਕ੍ਰਿਸ 39 ਸਾਲਾਂ ਦਾ ਸੀ ਜਦੋਂ ਉਸਨੇ ਦੌੜ ਸ਼ੁਰੂ ਕੀਤੀ ਸੀ। ਦੋ ਬੱਚਿਆਂ ਦੇ ਪਿਤਾ ਕ੍ਰਿਸ ਨੇ ਇਹ ਰਿਕਾਰਡ ਬਣਾਉਣ ਦਾ ਫੈਸਲਾ ਕੀਤਾ ਕਿਉਂਕਿ ਉਹ ਆਪਣੀ ਜ਼ਿੰਦਗੀ ਵਿਚ ਹਿੰਮਤੀ ਕੰਮ ਕਰਨਾ ਪਸੰਦ ਹੈ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਸਨੇ ਸੋਚਿਆ ਕਿ ਇਹ ਉਸਦੇ ਦੇਸ਼ ਨੂੰ ਵੇਖਣ ਦਾ ਸਭ ਤੋਂ ਵਧੀਆ ਤਰੀਕਾ ਹੋਵੇਗਾ। ਕ੍ਰਿਸ ਨੇ ਦੱਸਿਆ ਕਿ ਉਸ ਨੇ ਇਸ ਰਿਕਾਰਡ ਨੂੰ ਬਣਾਉਣ ਲਈ 3 ਮਹੀਨੇ ਦੀ ਟ੍ਰੇਨਿੰਗ ਵੀ ਲਈ ਸੀ। ਯਾਤਰਾ ਦੌਰਾਨ ਦੋ ਤੋਂ ਚਾਰ ਲੋਕ ਅਤੇ ਦੋ ਕਾਰਾਂ ਲਗਾਤਾਰ ਕ੍ਰਿਸ ਦੇ ਨਾਲ ਸਨ।