ਮੈਲਬਰਨ : ਵਿਕਟੋਰੀਅਨ ਪੁਲਿਸ ਨੇ ਇਸ ਹਫਤੇ ਸਵੇਰੇ ਤੜਕੇ ਛਾਪੇਮਾਰੀ ਕਰ ਕੇ ਲਗਭਗ 200,000 ਗੈਰ-ਕਾਨੂੰਨੀ ਵੇਪ ਜ਼ਬਤ ਕੀਤੇ ਹਨ ਜਿਨ੍ਹਾਂ ਦੀ ਕੀਮਤ 8 ਮਿਲੀਅਨ ਡਾਲਰ ਹੈ। ਪੁਲਸ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ Melbourne ਦੇ ਬਾਹਰੀ ਈਸਟ ਇਲਾਕੇ ’ਚ ਇਕ ਗੋਦਾਮ ’ਚੋਂ ਇਹ ਵੇਪਸ ਬਰਾਮਦ ਕੀਤੇ ਗਏ। ਪੁਲਿਸ ਨੂੰ ਵੀਰਵਾਰ ਤੜਕੇ 4 ਵਜੇ ਦੇ ਕਰੀਬ ਬਾਕਸ ਹਿੱਲ ਸਾਊਥ ਦੇ ਮਿਡਲਬਰੋ ਰੋਡ ’ਤੇ ਇਕ ਗੋਦਾਮ ਵਿਚ ਲੁੱਟ ਦੀ ਸੂਚਨਾ ਮਿਲੀ। ਪੁਲਿਸ ਨੇ ਦੱਸਿਆ ਕਿ ਪਹੁੰਚਣ ’ਤੇ ਪੁਲਿਸ ਨੇ 1000 ਤੋਂ ਵੱਧ ਗੈਰ-ਕਾਨੂੰਨੀ ਵੇਪਸ ਦੇ ਡੱਬੇ ਬਰਾਮਦ ਕੀਤੇ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਥੈਰੇਪਿਊਟਿਕ ਗੁਡਜ਼ ਐਡਮਿਨਿਸਟ੍ਰੇਸ਼ਨ (TGA) ਨਾਲ ਸੰਪਰਕ ਕੀਤਾ, ਜੋ ਜਾਂਚ ਦੀ ਜਾਂਚ ਕਰੇਗਾ ਕਿਉਂਕਿ ਵਪਾਰਕ ਮਾਤਰਾ ਵਿੱਚ ਗੈਰ-ਕਾਨੂੰਨੀ ਵੇਪ ਰੱਖਣਾ ਅਪਰਾਧ ਹੈ।
ਵਿਕਟੋਰੀਆ ਵਿਚ ਇਸ ਹਫਤੇ ਨਾਜਾਇਜ਼ ਤੰਬਾਕੂ ਅਤੇ ਵੇਪ ਮਾਰਕੀਟ ਨਾਲ ਜੁੜੀ ਇਹ ਦੂਜੀ ਵੱਡੀ ਕਾਰਵਾਈ ਹੈ। ਬੁੱਧਵਾਰ ਨੂੰ ਵੀ ਪੁਲਿਸ ਛਾਪੇਮਾਰੀ ਦੌਰਾਨ ਲਗਭਗ 600,000 ਸਿਗਰਟਾਂ, ਵੇਪਸ ਅਤੇ ਹੋਰ ਤੰਬਾਕੂ ਉਤਪਾਦ ਜ਼ਬਤ ਕੀਤੇ ਗਏ ਸਨ। ਪੁਲਿਸ ਇਸ ਮਾਮਲੇ ’ਚ ਅੱਠ ਲੋਕਾਂ ’ਤੇ ਅਪਰਾਧਾਂ ਦੇ ਦੋਸ਼ ਲਗਾਏ ਗਏ ਸਨ। ਵਿਕਟੋਰੀਆ ਗੈਰ-ਕਾਨੂੰਨੀ ਬਾਜ਼ਾਰ ਨੂੰ ਲੈ ਕੇ ਜੰਗ ਦੀ ਲਪੇਟ ’ਚ ਹੈ ਅਤੇ ਪਿਛਲੇ ਇਕ ਸਾਲ ’ਚ ਸਟੇਟ ਅੰਦਰ ਤੰਬਾਕੂ ਦੀਆਂ ਦੁਕਾਨਾਂ ’ਤੇ ਅੱਗ ਲਾਉਣ ਦੀਆਂ 100 ਤੋਂ ਵੱਧ ਘਟਨਾਵਾਂ ਹੋਈਆਂ ਹਨ।