ਮੈਲਬਰਨ : ਵਿਕਟੋਰੀਆ ਦੇ ਵੈਸਟ ’ਚ ਸਥਿਤ Tower Hill ’ਚ ਇਕ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰੱਕ ਪ੍ਰਿੰਸ ਹਾਈਵੇਅ ਤੋਂ ਉਤਰ ਕੇ ਇਕ ਘਰ ਨਾਲ ਟਕਰਾ ਗਿਆ। ਹਾਦਸੇ ’ਚ 81 ਸਾਲ ਦੇ Jim Madden ਅਤੇ 80 ਸਾਲ ਦੀ Carmel Madden ਦੀ ਮੌਤ ਹੋ ਗਈ। ਇਹ ਜੋੜਾ ਆਪਣੇ ਬੈੱਡਰੂਮ ਵਿਚ ਸੀ ਅਤੇ ਇਕ ਜਣਾ ਸੁੱਤਾ ਹੋਇਆ ਸੀ, ਜਦੋਂ ਸਵੇਰੇ 7 ਵਜੇ ਦੇ ਕਰੀਬ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੇ ਘਰ ਨੂੰ ਟੱਕਰ ਮਾਰ ਦਿੱਤੀ।
ਪੋਰਟਲੈਂਡ ਦੇ ਰਹਿਣ ਵਾਲੇ 70 ਸਾਲ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ Warrnambool ਹਸਪਤਾਲ ਲਿਜਾਇਆ ਗਿਆ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਮਕੈਨੀਕਲ ਗਲਤੀ, ਡਰਾਈਵਰ ਦਾ ਧਿਆਨ ਭਟਕਣਾ, ਜਾਂ ਡਾਕਟਰੀ ਘਟਨਾ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।