ਰਹੱਸਮਈ ਕਾਲੀਆਂ ਗੇਂਦਾਂ ਕਾਰਨ ਸਿਡਨੀ ਦਾ ਇੱਕ ਹੋਰ ਬੀਚ ਬੰਦ

ਮੈਲਬਰਨ : ਸਿਡਨੀ ਗੇਂਦ ਦੇ ਆਕਾਰ ਦਾ ਮਲਬਾ ਦੇ ਵਹਿ ਕੇ ਬੀਚ ’ਤੇ ਇਕੱਠਾ ਹੋਣ ਦਾ ਰਹੱਸ ਹੋਰ ਡੂੰਘਾ ਹੋ ਗਿਆ ਹੈ ਕਿਉਂਕਿ ਸਿਡਨੀ ਦਾ ਇੱਕ ਹੋਰ ਬੀਚ ਵੀ ਬੰਦ ਕਰ ਦਿੱਤਾ ਗਿਆ ਹੈ। Coogee ਬੀਚ ਨੂੰ ਕੱਲ੍ਹ ਦੁਪਹਿਰ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਅੱਜ ਸਮੁੰਦਰੀ ਕੰਢੇ ‘ਤੇ ਸਫਾਈ ਕਰਮੀ ਨਜ਼ਰ ਆਏ।

ਤੱਟ ਦੇ ਨਾਲ ਲੱਗਦਾ ਅਗਲਾ ਸਮੁੰਦਰੀ ਕੰਢਾ, Gordon’s Bay, ਵੀ ਅੱਜ ਬੰਦ ਕਰ ਦਿੱਤਾ ਗਿਆ ਕਿਉਂਕਿ ਰੇਤ ’ਤੇ ਛੋਟੇ ਕਾਲੇ ਗੋਲੇ ਵੇਖੇ ਗਏ ਸਨ। ਛੋਟੇ ਕਾਲੇ ਗੋਲੇ ਅੱਜ ਦੁਪਹਿਰ ਨੂੰ ਲਾਈਫਗਾਰਡਾਂ ਨੂੰ ਕਿਨਾਰੇ ਦੀ ਲੰਬਾਈ ਦੇ ਨਾਲ ਖਿਲਰੇ ਹੋਏ ਮਿਲੇ।

ਰੈਂਡਵਿਕ ਕੌਂਸਲ ਦੇ ਮੇਅਰ ਡਿਲਨ ਪਾਰਕਰ ਨੇ ਕਿਹਾ ਕਿ ਉਹ NSW ਸਰਕਾਰ ਨਾਲ ਗੱਲਬਾਤ ਕਰ ਰਹੇ ਅਤੇ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਰਹੱਸਮਈ ਸਮੁੰਦਰੀ ਕੰਢੇ ਦੇ ਪ੍ਰਦੂਸ਼ਣ ਦਾ ਸਰੋਤ ਕੀ ਹੈ। ਇਸ ਦੌਰਾਨ ਬੀਚ ’ਤੇ ਤੈਰਨ ਅਤੇ ਸੈਰ ਕਰਨ ਲਈ ਆਏ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।