ਮੈਲਬਰਨ : ਮੌਸਮ ਵਿਭਾਗ ਨੇ ਪੂਰੇ ਵੈਸਟਰਨ ਆਸਟ੍ਰੇਲੀਆ (WA) ’ਚ ਆਉਣ ਵਾਲੇ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਬਿਊਰੋ ਨੇ WA ਦੇ Pilbara, Gascoyne, Goldfields, ਅਤੇ ਦੱਖਣ-ਪੱਛਮੀ ਖੇਤਰਾਂ ’ਚ ਬੁੱਧਵਾਰ ਤਕ ਮੀਂਹ ਪੈਣ ਅਤੇ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ। ਦੱਖਣੀ WA ਅਤੇ ਪਰਥ ਵਿਚ ਸੰਭਾਵਿਤ 80-90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
WA ਦੇ ਅੰਦਰੂਨੀ ਹਿੱਸੇ ਵਿੱਚ 60 ਮਿਲੀਮੀਟਰ ਤੱਕ ਦੀ ਭਾਰੀ ਗਿਰਾਵਟ ਦੀ ਸੰਭਾਵਨਾ ਹੈ, ਜਦੋਂ ਕਿ ਪਰਥ ਵਿੱਚ 20-30 ਮਿਲੀਮੀਟਰ ਮੀਂਹ ਪੈ ਸਕਦਾ ਹੈ ਅਤੇ ਤਾਪਮਾਨ ਡਿੱਗ ਕੇ 18 ਡਿਗਰੀ ਸੈਲਸੀਅਸ ਤੱਕ ਆ ਸਕਦਾ ਹੈ। ਇਸ ਦੌਰਾਨ, ਨੌਰਦਰਨ ਟੈਰੀਟਰੀ ਦਾ ਡਾਰਵਿਨ ਜਿੱਥੇ 35-36 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਦੇ ਨਾਲ ਲੂ ਦਾ ਸਾਹਮਣਾ ਕਰ ਰਿਹਾ ਹੈ, ਉਥੇ NSW ’ਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਤੂਫਾਨ ਆਉਣ ਦੀ ਸੰਭਾਵਨਾ ਹੈ।