ਵਿਆਜ ਰੇਟ ’ਚ ਗ਼ੈਰਜ਼ਰੂਰੀ ਵਾਧੇ ਬਦੌਲਤ ਆਸਟ੍ਰੇਲੀਆਈ ਬੈਂਕਾਂ ਨੇ ਕਮਾਇਆ 212 ਬਿਲੀਅਨ ਡਾਲਰ ਦਾ ਲਾਭ : ਯੂਨੀਅਨ ਲੀਡਰ

ਮੈਲਬਰਨ : ਆਸਟ੍ਰੇਲੀਆਈ ਕੌਂਸਲ ਆਫ ਟਰੇਡ ਯੂਨੀਅਨਜ਼ ਦਾ ਦਾਅਵਾ ਹੈ ਕਿ ਬੈਂਕ ਅਤੇ ਬੀਮਾ ਕੰਪਨੀਆਂ ‘ਵਿਆਜ ਦਰਾਂ’ ਅਤੇ ‘ਕੀਮਤਾਂ’ ’ਚ ਗ਼ੈਰਜ਼ਰੂਰੀ ਵਾਧਾ ਕਰ ਕੇ ਆਸਟ੍ਰੇਲੀਆਈ ਲੋਕਾਂ ਤੋਂ ‘ਮੁਨਾਫਾਖੋਰੀ’ ਕਰ ਰਹੀਆਂ ਹਨ। ACTU ਨੇ ਕਿਹਾ ਕਿ ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਵਿੱਤੀ ਉਦਯੋਗ ਨੇ ਮਾਰਚ 2021 ਤੋਂ ਮੁਨਾਫੇ ਵਿੱਚ 46 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। ACTU ਦੀ ਸਕੱਤਰ Sally McManus ਨੇ ਕਿਹਾ, ‘‘ਉਨ੍ਹਾਂ ਨੇ ਕੀਮਤਾਂ ਇਸ ਲਈ ਨਹੀਂ ਲਗਾਈਆਂ ਕਿਉਂਕਿ ਉਨ੍ਹਾਂ ਨੂੰ ਲੋੜ ਹੈ, ਬਲਕਿ ਆਪਣੇ ਮੁਨਾਫੇ ਨੂੰ ਹੋਰ ਜ਼ਿਆਦਾ ਕਰਨ ਲਈ।’’

ਉਨ੍ਹਾਂ ਕਿਹਾ ਕਿ ਮਾਰਚ 2021 ਤੋਂ ਲੈ ਕੇ ਹੁਣ ਤੱਕ ਬੈਂਕਾਂ ਨੇ ਲੋਕਾਂ ਦੇ ਵਿਆਜ ਦਾ ਭੁਗਤਾਨ ਵਧਾ ਕੇ 212 ਬਿਲੀਅਨ ਡਾਲਰ ਦੀ ਕਮਾਈ ਕੀਤੀ ਹੈ, ਜਦੋਂ ਕਿ ਬੀਮਾ ਕੰਪਨੀਆਂ ਨੇ ਬੀਮਾ ਪ੍ਰੀਮੀਅਮ ’ਚ 36 ਫੀਸਦੀ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਅਤੇ ਬੀਮਾ ਕੰਪਨੀਆਂ ਵਰਗੇ ਵੱਡੇ ਕਾਰੋਬਾਰ ਮਹਿੰਗਾਈ ਨੂੰ ਵਧਾ ਰਹੇ ਹੈ ਅਤੇ ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਜ਼ਰੂਰਤ ਹੈ।