ਮੈਲਬਰਨ : ਇੰਜੀਨੀਅਰਸ ਆਸਟ੍ਰੇਲੀਆ ਵੱਲੋਂ ਬਹੁਤ ਅਹਿਮ ਅਪਡੇਟ ਹੈ। ਖ਼ਾਸ ਤੌਰ ’ਤੇ ਸਿਵਲ ਇੰਜਨੀਅਰਿੰਗ, ਡਰਾਫ਼ਟਸਪਰਸਨ, ਟੈਲੀਕਮਿਊਨੀਕੇਸ਼ਨ ਦੇ ਕੋਰਸ ਕਰ ਰਹੇ ਹਨ ਜਾਂ ਮਕੈਨੀਕਲ ਡਰਾਫ਼ਟਸਪਰਸ ਵਾਲਾ ਡਿਪਲੋਮੇ ਕਰਨ ਵਾਲਿਆਂ ਲਈ। 1 ਸਤੰਬਰ, 2024 ਤੋਂ ਜੇਕਰ ਇਨ੍ਹਾਂ ’ਚੋਂ ਤੁਸੀਂ ਕੋਈ ਵੀ ਪੜ੍ਹਾਈ ਕੀਤੀ ਹੈ ਅਤੇ ਇਹ ਐਕਰੈਡਿਟਡ ਨਹੀਂ ਹੈ ਤਾਂ ਤੁਹਾਨੂੰ CDR ਰਿਪੋਰਟਾਂ ਦੇਣੀਆਂ ਪੈਣਗੀਆਂ।
189 ਜਾਂ 190 ਵੀਜ਼ਾ ਲਈ ਨੋਮੀਨੇਸ਼ਨ ਪ੍ਰਾਪਤ ਕਰਨ ਲਈ ਕਾਫ਼ੀ ਦੇਰ ਤੋਂ ਨੌਜੁਆਨ ਇਹ ਕੋਰਸ ਕਰ ਰਹੇ ਸਨ, ਪਰ ਹੁਣ ਇੰਜੀਨੀਅਰਸ ਆਸਟ੍ਰੇਲੀਆ ਆਪਣੇ ਨਿਯਮਾਂ ’ਚ ਬਦਲਾਅ ਕਰ ਦਿੱਤਾ ਹੈ। ਜੇਕਰ ਤੁਹਾਡੇ ਕੋਲ ਡਿਪਲੋਮਾ ਹੈ ਅਤੇ ਤੁਸੀਂ ਪੁਰਾਣੇ ਨਿਯਮਾਂ ਹੇਠ ਦਾਖ਼ਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 1 ਸਤੰਬਰ, 2024 ਤੋਂ ਪਹਿਲਾਂ ਦਾਖ਼ਲ ਕਰਨੀ ਪਵੇਗੀ। ਜੇਕਰ ਤੁਹਾਡਾ ਕੋਰਸ ਐਕਰੈਡਿਟਡ ਹੈ ਤਾਂ ਵੀ ਤੁਸੀਂ CDR ਰਿਪੋਰਟਾਂ ਤੋਂ ਬਗ਼ੈਰ ਐਪਲੀਕੇਸ਼ਨ ਦੇ ਸਕੋਗੇ। ਪਰ ਜੇਕਰ ਤੁਹਾਡਾ ਕੋਰਸ ਪ੍ਰੋਵੀਜ਼ਨਲੀ ਐਕਰੈਡਿਟਡ ਹੈ ਤਾਂ ਵੀ ਤੁਹਾਨੂੰ CDR ਰਿਪੋਰਟਾਂ ਦੇਣੀਆਂ ਪੈਣਗੀਆਂ। ਇਸ ਲਈ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੀਆਂ ਡਿਗਰੀਆਂ ਅਤੇ ਡਿਪਲੋਮੇ ਜਾਂਚ ਲਵੋ ਕਿਉਂਕਿ ਸੂਚੀ ’ਚ ਐਕਰੈਡਿਟਡ ਕੋਰਸ ਬਹੁਤ ਘੱਟ ਹਨ।