ਫਰੀਦਕੋਟ(ਪੰਜਾਬ):
ਪੰਜਾਬ ਦੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਯਤਨਾਂ ਸਦਕਾ ਫ਼ਰੀਦਕੋਟ ਸ਼ਹਿਰ ਅਤੇ ਆਸਟ੍ਰੇਲੀਆ ਦੇ NSW ਸਥਿਤ ਸ਼ਹਿਰ Wentworth ਵਿਚਕਾਰ ਸਿਸਟਰ ਸਿਟੀ ਟਵਿਨ ਪ੍ਰਾਜੈਕਟ ਤਹਿਤ ਸਮਝੌਤਾ ਹੋਣ ਜਾ ਰਿਹਾ ਹੈ, ਜਿਸ ਤਹਿਤ ਦੋਵਾਂ ਸ਼ਹਿਰਾਂ ਦੇ ਲੋਕ ਆਪਸ ਵਿਚ ਵਸਤਾਂ ਅਤੇ ਸਹੂਲਤਾਂ ਦਾ ਅਦਾਨ-ਪ੍ਰਦਾਨ ਕਰ ਸਕਣਗੇ।
ਇਸ ਪੂਰੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਗੁਰਦਿੱਤ ਸਿੰਘ ਸੇਖੋਂ, ਆਸਟ੍ਰੇਲੀਆ ਵਾਸੀ ਜੋਤੀ ਸੇਖੋਂ ਅਤੇ ਆਪ ਆਗੂ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਸਮਝੌਤਾ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਨੇ ਇਸ ਤਰ੍ਹਾਂ ਦਾ ਸਮਝੌਤਾ ਕਈ ਹੋਰ ਦੇਸ਼ਾਂ ਨਾਲ ਵੀ ਕੀਤਾ ਹੈ ਪਰ ਫ਼ਰੀਦਕੋਟ ਭਾਰਤ ਦਾ ਸਿਰਫ਼ ਦੂਜਾ ਸ਼ਹਿਰ ਹੋਵੇਗਾ ਜਿੱਥੇ ਇਸ ਤਰ੍ਹਾਂ ਦਾ ਸਮਝੌਤਾ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਤਹਿਤ ਉਨ੍ਹਾਂ ਵਸਤਾਂ ਦਾ ਅਦਾਨ-ਪ੍ਰਦਾਨ ਹੁੰਦਾ ਜੋ ਇਕ-ਦੂਜੇ ਸ਼ਹਿਰ ’ਚ ਮੌਜੂਦ ਨਹੀਂ ਹੁੰਦੀਆਂ। ਜਿਵੇਂ ਫ਼ਰੀਦਕੋਟ ਦੀ ਆਰਗੈਨਿਕ ਖੇਤੀ ਉਤਪਾਦਾਂ ਨੂੰ ਆਸਟ੍ਰੇਲੀਆ ਪਹੁੰਚਾਇਆ ਜਾ ਸਕੇਗਾ ਅਤੇ Wentworth ਦੇ ਲੋਕ ਫ਼ਰੀਦਕੋਟ ਦੇ ਹਸਪਤਾਲ ’ਚ ਆ ਕੇ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਦੇ ਨਾਲ ਹੀ Wentworth ਤੋਂ ਉਹ ਚੀਜ਼ ਅਤੇ ਸੇਵਾਵਾਂ ਆ ਸਕਣਗੀਆਂ ਜੋ ਫ਼ਰੀਦਕੋਟ ’ਚ ਨਹੀਂ ਹਨ।
ਵਿਧਾਇਕ ਨੇ ਕਿਹਾ ਕਿ ਫ਼ਰੀਦਕੋਟ ਆਸਟ੍ਰੇਲੀਆ ’ਚੋਂ ਸਿੱਖਿਆ, ਖੇਡਾਂ ਦੀ ਸਿਖਲਾਈ ਵਰਗੀਆਂ ਸਹੂਲਤਾਂ ਲੈ ਸਕਦਾ ਹੈ ਅਤੇ ਇਥੋਂ ਦੇ ਸਕਿੱਲਡ ਨੌਜਵਾਨਾਂ ਨੂੰ ਉਥੇ ਜਾ ਕੇ ਕੰਮ ਵੀ ਮਿਲ ਸਕਦਾ ਹੈ। ਇਸ ਲਈ 25 ਅਗਸਤ ਨੂੰ Wentworth ਦਾ ਇਕ 6 ਮੈਂਬਰੀ ਵਫਦ ਫ਼ਰੀਦਕੋਟ ਪਹੁੰਚ ਰਿਹਾ ਹੈ। ਜੋ ਫਰੀਦਕੋਟ ਵਿਚ ਤਿੰਨ ਦਿਨਾਂ ਤਕ ਰਹਿ ਕੇ ਇਥੋਂ ਬਾਰੇ ਜਾਣਕਾਰੀ ਹਾਸਲ ਕਰੇਗਾ ਅਤੇ ਬਾਅਦ ਵਿਚ ਇਥੋਂ ਦਾ ਵਫਦ ਆਸਟ੍ਰੇਲੀਆ ਜਾ ਕੇ ਉਥੋਂ ਬਾਰੇ ਜਾਣਕਾਰੀ ਹਾਸਲ ਕਰੇਗਾ।