ਮੈਲਬਰਨ : ਆਸਟ੍ਰੇਲੀਆ ਦੀ ਪ੍ਰਸਿੱਧ ਸੁਸ਼ੀ ਚੇਨ Sushi Bay ਦੇ ਮਾਲਕ ਨੂੰ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਲਈ ਰਿਕਾਰਡ 1.4 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ Sushi Bay Pty Ltd., ਅਤੇ ਇਸ ਦੇ ਮਾਲਕ ਅਕੀਰਾ ਫੁਕੁਸ਼ੀਮਾ ਨੂੰ ਤਿੰਨ ਸਾਲਾਂ ਦੀ ਮਿਆਦ ਵਿਚ 122 ਕਾਮਿਆਂ ਨੂੰ 11 ਲੱਖ ਡਾਲਰ ਘੱਟ ਤਨਖਾਹ ਦੇਣ ਦਾ ਦੋਸ਼ੀ ਪਾਇਆ ਗਿਆ ਹੈ। FWO ਨੇ ਕੰਪਨੀ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਰਕਰਾਂ ਨੂੰ ਘੱਟੋ-ਘੱਟ ਤਨਖਾਹ ਅਤੇ ਐਵਾਰਡ ਰੇਟਸ ਤੋਂ ਘੱਟ 12 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਫਲੈਟ ਰੇਟ ਦਿੱਤੇ ਗਏ ਸਨ। FWO ਨੇ ਇਹ ਵੀ ਪਾਇਆ ਕਿ ਕੰਪਨੀ ਸਹੀ ਰਿਕਾਰਡ ਰੱਖਣ ਵਿੱਚ ਅਸਫਲ ਰਹੀ, ਝੂਠੇ ਰਿਕਾਰਡ ਬਣਾਏ ਅਤੇ ਭੁਗਤਾਨ ਵੇਰਵੇ ਵੀ ਮੁਹੱਈਆ ਨਹੀਂ ਕਰਵਾਏ ਗਏ। ਰਿਕਾਰਡ ਜੁਰਮਾਨਾ FWO ਵੱਲੋਂ ਮਜ਼ਦੂਰਾਂ ਦੇ ਸ਼ੋਸ਼ਣ ਲਈ ਲਗਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ।