ਆਸਟ੍ਰੇਲੀਆਈ ਲੇਖਕ Charlotte Wood ਵੱਕਾਰੀ 2024 Booker Prize ਲਈ ਸੂਚੀਬੱਧ

ਮੈਲਬਰਨ : ਆਸਟ੍ਰੇਲੀਆਈ ਲੇਖਕ Charlotte Wood ਨੂੰ ਉਨ੍ਹਾਂ ਦੇ ਨਾਵਲ “Stone Yard Devotional” ਲਈ ਵੱਕਾਰੀ 2024 Booker Prize ਲਈ ਸੂਚੀਬੱਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ 2016 ਵਿੱਚ J.M. Coetzee ਤੋਂ ਬਾਅਦ ਇਸ ਪੁਰਸਕਾਰ ਲਈ ਸੂਚੀਬੱਧੀ ਕੀਤੀ ਗਈ ਪਹਿਲੀ ਆਸਟ੍ਰੇਲੀਆਈ ਲੇਖਕ ਵੀ ਬਣ ਗਏ ਹਨ। 58 ਸਾਲ ਦੀ Charlotte Wood ਦਾ ਨਾਵਲ ਇੱਕ ਅਜਿਹੀ ਔਰਤ ਦੀ ਕਹਾਣੀ ਦੱਸਦਾ ਹੈ ਜੋ ਆਪਣੇ ਵਿਆਹ ਅਤੇ ਸ਼ਹਿਰੀ ਜੀਵਨ ਨੂੰ ਛੱਡ ਕੇ ਇੱਕ ਕਾਨਵੈਂਟ ਵਿੱਚ ਰਹਿਣ ਚਲੀ ਜਾਂਦੀ ਹੈ, ਜਿੱਥੇ ਉਸ ਨੂੰ ਜੀਵਨ ਦਾ ਇੱਕ ਨਵਾਂ ਤਰੀਕਾ, ਚੂਹੇ ਦੀ ਪਲੇਗ ਅਤੇ ਆਪਣੇ ਅਤੀਤ ਦੀ ਇੱਕ ਔਰਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਹੁਣ ਇੱਕ ਮਸ਼ਹੂਰ ਨਨ ਹੈ। ਵੁੱਡ ਦਾ ਮੁਕਾਬਲਾ ਦੁਨੀਆ ਭਰ ਦੇ 11 ਹੋਰ ਲੇਖਕਾਂ ਨਾਲ ਹੈ, ਜਿਨ੍ਹਾਂ ਵਿੱਚ ਪਿਛਲੇ ਸ਼ਾਰਟਲਿਸਟ ਅਤੇ ਨਵੇਂ ਲੇਖਕ ਵੀ ਸ਼ਾਮਲ ਹਨ। ਬੁਕਰ ਪੁਰਸਕਾਰ ਦੇ ਜੇਤੂ ਨੂੰ £ 50,000 ਪਾਊਂਡ (98,000 ਡਾਲਰ) ਦਿੱਤੇ ਜਾਣਗੇ।