ਮੈਲਬਰਨ : ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ 7 ਤੋਂ 9 ਅਗਸਤ ਤੱਕ ਨਿਊਜ਼ੀਲੈਂਡ ਦੀ ਯਾਤਰਾ ’ਤੇ ਆਉਣਗੇ, ਜੋ ਸਿਰਫ ਦੂਜੀ ਵਾਰ ਹੋਵੇਗਾ ਜਦੋਂ ਕੋਈ ਭਾਰਤੀ ਰਾਸ਼ਟਰ ਮੁਖੀ ਨਿਊਜ਼ੀਲੈਂਡ ਦਾ ਦੌਰਾ ਕਰੇਗਾ। ਮੁਰਮੂ ਇਸ ਯਾਤਰਾ ਦੌਰਾਨ ਵੈਲਿੰਗਟਨ ਅਤੇ ਆਕਲੈਂਡ ਵਿਚ ਕਈ ਇਕੱਠਾਂ ਵਿਚ ਹਿੱਸਾ ਲੈਣਗੇ ਜੋ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਵੇਗਾ।
ਮੁਰਮੂ 7 ਅਗਸਤ ਦੀ ਸ਼ਾਮ ਨੂੰ ਫਿਜੀ ਤੋਂ Auckland ਪਹੁੰਚਣਗੇ। ਅਗਲੇ ਦਿਨ ਉਹ Wellington ਜਾਣਗੇ ਜਿੱਥੇ ਉਨ੍ਹਾਂ ਦੀ ਮੇਜ਼ਬਾਨੀ ਗਵਰਨਰ ਜਨਰਲ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਕਰਨਗੇ। ਉਹ ਉਸੇ ਦਿਨ ਆਕਲੈਂਡ ਵਾਪਸ ਜਾਦਗੇ ਅਤੇ ਨਿਊਜ਼ੀਲੈਂਡ ਤੋਂ ਰਵਾਨਾ ਹੋਣ ਤੋਂ ਪਹਿਲਾਂ 9 ਅਗਸਤ ਨੂੰ ਇੱਕ ਕਮਿਊਨਿਟੀ ਰਿਸੈਪਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਆਕਲੈਂਡ ਵਿਚ ਭਾਰਤੀ ਦੇ ਆਨਰੇਰੀ ਕੌਂਸਲ ਭਵ ਢਿੱਲੋਂ ਨੇ ਇਸ ਦੌਰੇ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਥਾਈ ਭਾਈਵਾਲੀ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਮੁਰਮੂ ਦੇ ਦੌਰੇ ਨਾਲ ਪਿਛਲੇ ਸਾਲ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲਕਸਨ ਦੇ ਭਾਰਤ ਦੌਰੇ ਦੀ ਰਫਤਾਰ ਵਧਣ ਦੀ ਉਮੀਦ ਹੈ। ਮਰਹੂਮ ਪ੍ਰਣਬ ਮੁਖਰਜੀ 2016 ’ਚ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਰਾਸ਼ਟਰਪਤੀ ਸਨ।