ਮੈਲਬਰਨ : 2018 ਵਿੱਚ ਕੁਈਨਜ਼ਲੈਂਡ ਬੀਚ ‘ਤੇ Toyah Cordingley ਦੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਫਰਵਰੀ ਤੱਕ ਟਾਲ ਦਿੱਤੀ ਗਈ ਹੈ। ਉਸ ਦੇ ਵਕੀਲ ਨੇ ਸਬੂਤਾਂ ਦਾ ਮੁਲਾਂਕਣ ਕਰਨ ਲਈ ਹੋਰ ਸਮਾਂ ਮੰਗਿਆ ਸੀ, ਜਿਨ੍ਹਾਂ ਵਿੱਚੋਂ ਕੁਝ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਸੀ। Cairns ਦੀ ਸੁਪਰੀਮ ਕੋਰਟ ਦੇ ਜਸਟਿਸ ਜੇਮਸ ਹੈਨਰੀ ਨੇ ਨੋਟ ਕੀਤਾ ਕਿ ਕੇਸ ਹਾਲਾਤ ’ਤੇ ਅਧਾਰਤ ਹੈ ਜਿਸ ਵਿੱਚ ਰਾਜਵਿੰਦਰ ਸਿੰਘ ਨੂੰ ਅਪਰਾਧ ਨਾਲ ਜੋੜਨ ਵਾਲਾ ਕੋਈ ਸਿੱਧਾ ਸਬੂਤ ਨਹੀਂ ਹੈ, ਅਤੇ ਬਚਾਅ ਧਿਰ ਨੂੰ ਆਪਣਾ ਪੱਖ ਪੇਸ਼ ਕਰਨ ਦਾ ਅਧਿਕਾਰ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕਤਲ ਕਿਸੇ ਹੋਰ ਨੇ ਕੀਤਾ ਸੀ। ਮੁਕੱਦਮਾ ਅਸਲ ਵਿੱਚ ਸੋਮਵਾਰ ਨੂੰ ਸ਼ੁਰੂ ਹੋਣਾ ਤੈਅ ਕੀਤਾ ਗਿਆ ਸੀ, ਪਰ ਨਿਰਪੱਖ ਮੁਕੱਦਮੇ ਨੂੰ ਯਕੀਨੀ ਬਣਾਉਣ ਅਤੇ ਸੰਭਾਵੀ ਅਪੀਲ ਮੁੱਦਿਆਂ ਤੋਂ ਬਚਣ ਲਈ ਦੇਰੀ ਨੂੰ ਜ਼ਰੂਰੀ ਸਮਝਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਤੋਂ ਬਾਅਦ ਰਾਜਵਿੰਦਰ ਸਿੰਘ ਨੇ ਵਕੀਲ ਬਦਲ ਲਿਆ ਸੀ। ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇਸ ਵਾਰੀ ਰਾਜਵਿੰਦਰ ਸਿੰਘ ਲਈ ਇੱਕ ਵੱਖਰਾ ਵਕੀਲ ਕੰਮ ਕਰ ਰਿਹਾ ਸੀ।
ਹੋਰ ਜਾਣਕਾਰੀ ਲਈ ਇਹ ਵੀ ਪੜ੍ਹੋ : ਬੀਚ ’ਤੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਸਾਬਕਾ ਵਕੀਲ ਵਿਰੁਧ ਕਾਨੂੰਨੀ ਸੇਵਾਵਾਂ ਕਮਿਸ਼ਨਰ ਕੋਲ ਸ਼ਿਕਾਇਤ, ਜੱਜ ਨੇ ਕਿਹਾ… – Sea7 Australia





