ਜਾਸੂਸੀ ਦੀ ਸਨਸਨੀਖੇਜ਼ ਘਟਨਾ ’ਚ ਪਤੀ-ਪਤਨੀ ਗ੍ਰਿਫ਼ਤਾਰ, ਇਸ ਦੇਸ਼ ਨੂੰ ਭੇਜੀ ਜਾ ਰਹੀ ਆਸਟ੍ਰੇਲੀਆਈ ਫ਼ੌਜ ਨਾਲ ਜੁੜੀ ਜਾਣਕਾਰੀ

ਮੈਲਬਰਨ : ADF ਨੇ ਆਪਣੀ ਇੱਕ ਆਰਮੀ ਪ੍ਰਾਈਵੇਟ ਅਤੇ ਉਸ ਦੇ ਪਤੀ ਨੂੰ ਰੂਸੀਆਂ ਲਈ ਜਾਸੂਸੀ ਕਰਨ ਦ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਅਨ ਫ਼ੈਡਰਲ ਪੁਲਿਸ ਨੇ ਵੀਰਵਾਰ ਨੂੰ 40 ਸਾਲ ਦੀ ਫ਼ੌਜੀ Kira Korolev ਅਤੇ ਉਸ ਦੇ 62 ਸਾਲਾਂ ਦੇ ਪਤੀ Igor Korolev ਨੂੰ ਬ੍ਰਿਸਬੇਨ ’ਚੋਂ ਗ੍ਰਿਫ਼ਤਾਰ ਕੀਤਾ ਹੈ। ਇਹ ਔਰਤ ਕਈ ਸਾਲਾਂ ਦੋ ADF ’ਚ ਸੂਚਨਾ ਸਿਸਟਮ ਤਕਨੀਸ਼ੀਅਨ ਵੱਜੋਂ ਕੰਮ ਕਰਦੀ ਸੀ।

Russian spy in Australia

ਦੋਸ਼ ਹੈ ਕਿ ਇਸ ਰੂਸੀ ਮੂਲ ਦੇ ਆਸਟ੍ਰੇਲੀਆਈ ਜੋੜੇ ਨੇ ਮਿਲ ਕੇ ਸੰਵੇਦਨਸ਼ੀਲ ਸੂਚਨਾਵਾਂ ਪ੍ਰਾਪਤ ਕੀਤੀਆਂ ਅਤੇ ਰੂਸ ’ਚ ਭੇਜੀਆਂ। ਦੋਵੇਂ 10 ਸਾਲਾਂ ਤੋਂ ਆਸਟ੍ਰੇਲੀਆ ’ਚ ਹਨ ਅਤੇ ਔਰਤ ਨੂੰ 2016 ’ਚ ਨਾਗਰਿਕਤਾ ਮਿਲੀ ਸੀ, ਜਦਕਿ ਉਸ ਦੇ ਪਤੀ ਨੂੰ 2020 ’ਚ ਆਸਟ੍ਰੇਲੀਆ ਦੀ ਨਾਗਰਿਕਤਾ ਮਿਲੀ ਸੀ। ਔਰਤ ਅਣਐਲਾਨੇ ਤਰੀਕੇ ਨਾਲ ਲੰਮੀ ਛੁੱਟੀ ਲੈ ਕੇ ਰੂਸ ਜਾਂਦੀ ਰਹੀ ਅਤੇ ਉਸ ਦਾ ਪਤੀ ਆਸਟ੍ਰੇਲੀਆ ’ਚ ਰਹਿ ਕੇ ਉਸ ਦੇ ਦਫ਼ਤਰੀ ਕੰਮਕਾਜ ਵਾਲੇ ਅਕਾਊਂਟ ’ਚ ਲਾਗਇਨ ਕਰਦਾ ਸੀ ਅਤੇ ਸੂਚਨਾ ਨੂੰ ਔਰਤ ਦੇ ਨਿੱਜੀ ਈ-ਮੇਲ ’ਤੇ ਭੇਜਦਾ ਹੁੰਦਾ ਸੀ ਜਦੋਂ ਉਹ ਰੂਸ ’ਚ ਰਹਿੰਦੀ ਸੀ। ਇਹ ਕਥਿਤ ਤੌਰ ’ਤੇ ਆਸਟ੍ਰੇਲੀਆ ਦੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਹੁੰਦੀ ਸੀ।