ਲੰਬੀ ਉਡੀਕ ਵਾਲੇ ਰੇਲ ਪ੍ਰਾਜੈਕਟ ਲਈ ਮੈਲਬਰਨ ਹਵਾਈ ਅੱਡੇ ਨੇ ਦਿਤੀ ਸਹਿਮਤੀ, ਜਾਣੋ ਕਦੋਂ ਤੋਂ ਸ਼ੁਰੂ ਹੋਵੇਗੀ Tullamarine Airport Train

ਮੈਲਬਰਨ : ਮੈਲਬਰਨ ਹਵਾਈ ਅੱਡੇ ਨੇ 10 ਬਿਲੀਅਨ ਡਾਲਰ ਦੀ ਲਾਗਤ ਵਾਲੇ ਏਅਰਪੋਰਟ ਰੇਲ ਲਿੰਕ ਨੂੰ ਮੁੜ ਲੀਹ ‘ਤੇ ਲਿਆਉਣ ਦਾ ਵਾਅਦਾ ਕੀਤਾ ਹੈ। Tullamarine ਜਾਣ ਵਾਲੀਆਂ ਰੇਲ ਗੱਡੀਆਂ ਦੇ ਇਸ ਪ੍ਰਾਜੈਕਟ ਨੂੰ ਪੂਰਾ ਹੋਣ ’ਚ ਛੇ ਸਾਲ ਲਗ ਸਕਦੇ ਹਨ। ਮੈਲਬਰਨ ਹਵਾਈ ਅੱਡੇ ਦੀ ਮੁੱਖ ਕਾਰਜਕਾਰੀ ਲੋਰੀ ਆਰਗਸ ਨੇ ਕਿਹਾ ਕਿ ਉਹ ਸਮਝੌਤਾ ਕਰਨ ਅਤੇ ਐਲੀਵੇਟਿਡ ਸਟੇਸ਼ਨ ਨੂੰ ਮਨਜ਼ੂਰ ਕਰਨ ਲਈ ਤਿਆਰ ਹਨ ਕਿਉਂਕਿ ਇਹ ਮਹੱਤਵਪੂਰਨ ਪ੍ਰਾਜੈਕਟ ਬਣਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ, ‘‘ਵਿਕਟੋਰੀਅਨ ਲੋਕਾਂ ਨੇ ਹਵਾਈ ਅੱਡੇ ਦੀ ਰੇਲ ਲਾਈਨ ਲਈ ਕਾਫ਼ੀ ਲੰਮੀ ਉਡੀਕ ਕੀਤੀ ਹੈ। ਅਸੀਂ ਵਿਕਟੋਰੀਅਨ ਸਰਕਾਰ ਨਾਲ ਹਵਾਈ ਅੱਡੇ ‘ਤੇ ਉਨ੍ਹਾਂ ਦੇ ਪਸੰਦੀਦਾ ਜ਼ਮੀਨ ਦੇ ਉੱਪਰ ਸਟੇਸ਼ਨ ਨੂੰ ਪ੍ਰਦਾਨ ਕਰਨ ਲਈ ਕੰਮ ਕਰਾਂਗੇ ਤਾਂ ਜੋ ਰੇਲ ਲਾਈਨ ਹਕੀਕਤ ਬਣ ਸਕੇ।’’ ਅੰਡਰਗਰਾਊਂਡ ਸਟੇਸ਼ਨ ਦੀ ਬਜਾਏ ਐਲੀਵੇਟਿਡ ਸਟੇਸ਼ਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਦੀ ਲਾਗਤ ਘੱਟ ਹੈ।