ਮੈਲਬਰਨ : ਆਸਟ੍ਰੇਲੀਆ ’ਚ ਰਿਹਾਇਸ਼ੀ ਸੰਕਟ ਕਿਸ ਕਦਰ ਵਿਗੜ ਚੁੱਕਾ ਹੈ, ਇਹ ਇਸ ਗੱਲ ਤੋਂ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਸਿਡਨੀ CBD ਅਪਾਰਟਮੈਂਟ ਦੀ ਬਾਲਕਨੀ ਨੂੰ ਹੀ ਆਨਲਾਈਨ ਰੈਂਟ ‘ਤੇ ਲੈਣ ਲਈ “ਕਮਰੇ” ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਫੇਸਬੁੱਕ ਮਾਰਕੀਟਪਲੇਸ ‘ਤੇ ਦਿੱਤੇ ਇਸ਼ਤਿਹਾਰ ’ਚ ਇਸ ਨੂੰ Haymarket ਇਲਾਕੇ ਵਿੱਚ ਇੱਕ “sunny room” ਦਸਿਆ ਗਿਆ ਹੈ।
ਹਾਲਾਂਕਿ, ਤਸਵੀਰਾਂ ਦਰਸਾਉਂਦੀਆਂ ਹਨ ਕਿ “ਕਮਰਾ” ਅਸਲ ਵਿੱਚ ਇੱਕ ਸ਼ੀਸ਼ਿਆਂ ਨਾਲ ਬੰਦ ਕੀਤੀ ਬਾਲਕਨੀ ਹੈ, ਜਿਸ ’ਚ ਕੁੱਝ ਪਰਦੇ, ਇੱਕ ਬਿਸਤਰਾ ਅਤੇ ਡਰਾਅਰ ਸ਼ਾਮਲ ਹਨ। ਅਪਾਰਟਮੈਂਟ ’ਚ ਸਲਾਈਡਿੰਗ ਦਰਵਾਜ਼ੇ ਵੀ ਸ਼ੀਸ਼ੇ ਦੇ ਹਨ। ਇਸ਼ਤਿਹਾਰ ਦੇਣ ਵਾਲੇ ਨੇ ਲਿਖਿਆ ਹੈ ਕਿ ਬਾਥਰੂਮ ਸਾਂਝਾ ਹੋਵੇਗਾ ਅਤੇ ਇਹ ਸਿਰਫ 1 ਵਿਅਕਤੀ ਲਈ ਹੈ। ਇਸ ਦਾ ਕਿਰਾਇਆ 360 ਡਾਲਰ ਪ੍ਰਤੀ ਹਫਤਾ ਹੋਵੇਗਾ। ਜ਼ਿਕਰਯੋਗ ਹੈ ਕਿ ਡੋਮੇਨ ਦੇ ਤਾਜ਼ਾ ਅੰਕੜਿਆਂ ਮੁਤਾਬਕ 2024 ਜੂਨ ਤਿਮਾਹੀ ‘ਚ ਸਿਡਨੀ ਦਾ ਔਸਤ ਕਿਰਾਇਆ 750 ਡਾਲਰ ਪ੍ਰਤੀ ਹਫਤਾ ਦੇ ਰਿਕਾਰਡ ਉੱਚੇ ਪੱਧਰ ‘ਤੇ ਰਿਹਾ।