ਮੈਲਬਰਨ : ਨਿਊਜ਼ੀਲੈਂਡ ’ਚ ਆਕਲੈਂਡ ਦੇ ਡੇਅਰੀ ਵਰਕਰ ਜਨਕ ਪਟੇਲ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਘੱਟੋ-ਘੱਟ 15 ਸਾਲ ਤੋਂ ਪਹਿਲਾਂ ਉਸ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ। ਆਕਲੈਂਡ ਦੀ ਹਾਈ ਕੋਰਟ ਨੇ ਫਰੈਡਰਿਕ ਹੋਬਸਨ ਅਤੇ ਸ਼ੇਨ ਟੇਨ ਨੂੰ ਅੱਜ ਸਵੇਰੇ ਆਕਲੈਂਡ ਦੀ ਹਾਈ ਕੋਰਟ ‘ਚ ਸਜ਼ਾ ਸੁਣਾਈ। ਹੋਬਸਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਟੈਨ ਨੂੰ ਚਾਰ ਸਾਲ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਟੇਲ ਦੀ ਨਵੰਬਰ 2022 ‘ਚ ਮੱਧ ਆਕਲੈਂਡ ਦੇ ਸੈਂਡਰਿੰਘਮ ‘ਚ ਰੋਜ਼ ਕਾਟੇਜ ਸੁਪਰੇਟ ‘ਚ ਕੰਮ ਕਰਦੇ ਸਮੇਂ ਲੁੱਟ ਦੀ ਵਾਰਦਾਤ ਦੌਰਾਨ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਆਕਲੈਂਡ ’ਚ ਜਨਕ ਪਟੇਲ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ
