ਆਸਟ੍ਰੇਲੀਆ ’ਚ ਵਸਦੇ ‘ਸਿੱਖਾਂ ਨੂੰ ਚੁੱਪ ਕਰਾਉਣ’ ਬਾਰੇ ABC ਡਾਕੂਮੈਂਟਰੀ ਦੀ ਭਾਰਤ ਨੇ ਕੀਤੀ ਨਿੰਦਾ

ਮੈਲਬਰਨ : ਹਾਲ ਹੀ ‘ਚ Australian Broadcasting Corporation (ABC) ਦੀ ਇਕ ਦਸਤਾਵੇਜ਼ੀ ਫਿਲਮ ਦੀ ਭਾਰਤ ਨੇ ਨਿੰਦਾ ਕੀਤੀ ਹੈ, ਜਿਸ ‘ਚ ਆਸਟ੍ਰੇਲੀਆ ਅੰਦਰ ਸਿੱਖ ਆਲੋਚਕਾਂ ਨੂੰ ਚੁੱਪ ਕਰਾਉਣ ਦੀਆਂ ਭਾਰਤੀ ਅਧਿਕਾਰੀਆਂ ਦੀਆਂ ਕਥਿਤ ਕੋਸ਼ਿਸ਼ਾਂ ਦੇ ਵੇਰਵਿਆਂ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਭਾਰਤ ਨੂੰ ਬਦਨਾਮ ਕਰਨ ਲਈ ਇਕ ਵਿਸ਼ੇਸ਼ ਏਜੰਡੇ ਦੀ ਪੂਰਤੀ ਕਰਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸਪੱਸ਼ਟ ਤੌਰ ‘ਤੇ ਅੱਤਵਾਦ ਨੂੰ ਮਾਫ਼ ਕਰਨ, ਜਾਇਜ਼ ਠਹਿਰਾਉਣ ਅਤੇ ਉਸ ਦੀ ਮਹਿਮਾ ਕਰਨ ਦੀਆਂ ਅਜਿਹੀਆਂ ਕਿਸੇ ਵੀ ਕੋਸ਼ਿਸ਼ਾਂ ਦਾ ਵਿਰੋਧ ਕਰਦੇ ਹਾਂ।’’ ਦਸਤਾਵੇਜ਼ੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਨੇ ਡਿਪਲੋਮੈਟ ਬਣ ਕੇ ਚਾਰ ਭਾਰਤੀ ਜਾਸੂਸਾਂ ਨੂੰ ਵੀ ਬਾਹਰ ਕੱਢ ਦਿੱਤਾ ਸੀ।

ਇਹ ਵੀ ਪੜ੍ਹੋ : 2020 ‘ਚ 4 ਭਾਰਤੀ ਖੁਫੀਆ ਅਧਿਕਾਰੀਆਂ ਨੂੰ ਆਸਟ੍ਰੇਲੀਆ ਛੱਡਣ ਲਈ ਮਜਬੂਰ ਕੀਤਾ ਗਿਆ, ਸਿੱਖਾਂ ਨੂੰ ਮਿਲ ਰਹੀਆਂ ਸਨ ਧਮਕੀਆਂ : ਰਿਪੋਰਟ – Sea7 Australia