ਮੈਲਬਰਨ : ਡੁਨੇਡਿਨ ਵਿੱਚ ਜਨਵਰੀ ਮਹੀਨੇ ’ਚ ਗੁਰਜੀਤ ਸਿੰਘ ਦੇ ਕਥਿਤ ਕਤਲ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਗੁਰਪ੍ਰੀਤ ਕੌਰ (29) ਪਿਛਲੇ ਹਫਤੇ ਡੁਨੇਡਿਨ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਈ ਸੀ ਅਤੇ ਉਸ ’ਤੇ ਨਿਆਂ ਦੇ ਰਾਹ ’ਚ ਰੁਕਾਵਟ ਪੈਦਾ ਕਰਨ ਦਾ ਦੋਸ਼ ਹੈ, ਜਿਸ ’ਚ ਉਸ ਨੇ ਅਦਾਲਤ ਸਾਹਮਣੇ ਖ਼ੁਦ ਨੂੰ ਦੋਸ਼ੀ ਨਹੀਂ ਮੰਨਿਆ। ਚਾਰਜਿੰਗ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਔਰਤ ਨੇ ਜੁੱਤੀਆਂ ਦੀ ਇੱਕ ਜੋੜੀ ਨੂੰ ਪੁਲਿਸ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜੋ ਗੁਰਜੀਤ ਸਿੰਘ ਦੇ ਕਤਲ ਦਾ ਸਬੂਤ ਸੀ। ਚਾਰਜਸ਼ੀਟ ‘ਚ ਦਰਜ ਗੁਰਪ੍ਰੀਤ ਕੌਰ ਦਾ ਪਤਾ ਉਹੀ ਹੈ ਜੋ ਮੁੱਖ ਮੁਲਜ਼ਮ ਰਾਜਿੰਦਰ ਸਿੰਘ (33) ਦਾ ਹੈ। ਗੁਰਪ੍ਰੀਤ ਕੌਰ ਅਗਸਤ ਵਿੱਚ ਦੁਬਾਰਾ ਅਦਾਲਤ ’ਚ ਪੇਸ਼ ਹੋਣ ਵਾਲੀ ਹੈ। ਉਧਰ ਜਸਟਿਸ ਕੈਮਰੂਨ ਮੰਡੇਰ ਨੇ ਰਾਜਿੰਦਰ ਸਿੰਘ ਦੀ ਸੁਣਵਾਈ ਲਈ 17 ਨਵੰਬਰ, 2024 ਦੀ ਸ਼ੁਰੂਆਤ ਦੀ ਤਰੀਕ ਦਾ ਪ੍ਰਸਤਾਵ ਰੱਖਿਆ ਹੈ। ਰਜਿੰਦਰ ਸਿੰਘ ਇਸ ਵੇਲੇ ਹਿਰਾਸਤ ਵਿੱਚ ਹੈ।
ਡੁਨੇਡਿਨ ਦੇ ਗੁਰਜੀਤ ਸਿੰਘ ਕਤਲ ਮਾਮਲੇ ‘ਚ ਮੁਲਜ਼ਮ ਦੀ ਮਦਦ ਕਰਨ ਵਾਲੀ ਔਰਤ ’ਤੇ ਵੀ ਦੋਸ਼ ਦਰਜ, ਮੁੱਖ ਮੁਲਜ਼ਮ ਦੇ ਟਰਾਇਲ ਦੀ ਮਿਤੀ ਵੀ ਆਈ ਸਾਹਮਣੇ
