ਮੈਲਬਰਨ ’ਚ ਬੰਬ ਧਮਾਕੇ ਦੀ ਫ਼ਰਜ਼ੀ ਧਮਕੀ ਦੇਣ ਵਾਲਾ ਅਦਾਲਤ ’ਚ ਪੇਸ਼

ਮੈਲਬਰਨ : ਵਿਕਟੋਰੀਆ ਦੇ ਪਾਰਕਵਿਲੇ ’ਚ ਰਹਿਣ ਵਾਲੇ 33 ਸਾਲ ਦੇ ਸਟੀਵਨ ਮੌਲਡਨ ਵਿਰੁਧ ਅਦਾਲਤ ’ਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਉਸ ’ਤੇ ਮੈਲਬਰਨ ਦੇ CBD ‘ਚ ਬੰਬ ਧਮਾਕੇ ਦੀ ਧਮਕੀ ਨਾਲ ਜੁੜੇ ਕਈ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ਾਂ ਵਿੱਚ ਵਿਸਫੋਟਕ, ਹਥਿਆਰ ਰੱਖਣਾ, ਬੰਬ ਦੀ ਧਮਕੀ ਦੇਣਾ, ਮੋਟਰ ਗੱਡੀ ਦੀ ਚੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਲ ਹੈ। ਉਸ ’ਤੇ ਇੱਕ ਮਹੀਨਾ ਪਹਿਲਾਂ 5 ਮਈ, 2024 ਨੂੰ IED ਬਣਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ।

ਉਸ ਨੂੰ ਕਲ ਕੋਲਿਨਸ ਸਟ੍ਰੀਟ ‘ਤੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਸ ਦੀ ਪਾਰਕ ਕੀਤੀ ਵੋਕਸਵੈਗਨ ਦੀ ਪੁਲਿਸ ਤਲਾਸ਼ੀ ਦੌਰਾਨ ਕਥਿਤ ਤੌਰ ‘ਤੇ ਇੱਕ ਬੰਦੂਕ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਅਦਾਲਤ ਨੂੰ ਦਸਿਆ ਗਿਆ ਕਿ ਮੌਲਡਨ ਨੂੰ ਗ੍ਰਿਫਤਾਰੀ ਦੌਰਾਨ ਸੱਟਾਂ ਵੀ ਲੱਗੀਆਂ। ਉਸ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ ਅਤੇ ਜੁਲਾਈ ਵਿੱਚ ਦੁਬਾਰਾ ਅਦਾਲਤ ਵਿੱਚ ਪੇਸ਼ ਹੋਣਾ ਹੈ।