ਕੁਈਨਜ਼ਲੈਂਡ ਸਰਕਾਰ ਨੂੰ ਕੋਲਾ ਕੱਢਣ ’ਤੇ ਰਾਇਲਟੀ ਦੇਣ ਲਈ ਤਿਆਰ ਹੋਇਆ ਅਡਾਨੀ

ਮੈਲਬਰਨ : ਕੁਈਨਜ਼ਲੈਂਡ ਸਰਕਾਰ ਨੂੰ ਸ਼ੱਕ ਹੈ ਕਿ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਨੇ ਆਪਣੀ ਕਾਰਮਾਈਕਲ ਮਾਈਨ ਤੋਂ ਨਿਰਯਾਤ ਕੀਤੇ ਕੋਲੇ ‘ਤੇ ਲੋੜੀਂਦੀ ਰਾਇਲਟੀ ਦਾ ਭੁਗਤਾਨ ਨਹੀਂ ਕੀਤਾ ਹੈ। ਸੁਪਰੀਮ ਕੋਰਟ ‘ਚ ਦਾਇਰ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਕੁਈਨਜ਼ਲੈਂਡ ਰੈਵੇਨਿਊ ਆਫਿਸ (QRO) ਪਿਛਲੇ ਸਾਲ 17 ਅਪ੍ਰੈਲ ਤੋਂ ਅਡਾਨੀ ਦੀ ਜਾਂਚ ਕਰ ਰਿਹਾ ਹੈ ਅਤੇ ਕੰਪਨੀ ਅਤੇ ਉਸ ਦੇ ਸਲਾਹਕਾਰਾਂ ਤੋਂ ਵੱਖ-ਵੱਖ ਦਸਤਾਵੇਜ਼ ਅਤੇ ਸਪੱਸ਼ਟੀਕਰਨ ਮੰਗ ਰਿਹਾ ਹੈ।

ਅਡਾਨੀ ਹੁਣ ਇਸ ਮਾਮਲੇ ਦੀ ਜਾਂਚ ਨੂੰ ਿਸਰੇ ਲਾਉਣਾ ਚਾਹੁੰਦੇ ਅਤੇ ਉਨ੍ਹਾਂ ਨੇ ਅਦਾਲਤ ਨੂੰ ਕਿਹਾ ਹੈ ਕਿ ਉਹ QRO ਨੂੰ ਲੋੜੀਂਦੀ ਰਾਇਲਟੀ ਭੁਗਤਾਨ ਦੀ ਗਿਣਤੀ ਕਰਨ ਦਾ ਹੁਕਮ ਦੇਣ ਤਾਂ ਜੋ ਕੰਪਨੀ ਅੱਗੇ ਵਧ ਸਕੇ। ਸਰਕਾਰ ਕੋਲ ਆਪਣਾ ਬਚਾਅ ਦਾਇਰ ਕਰਨ ਲਈ ਹਫਤੇ ਦੇ ਅੰਤ ਤੱਕ ਦਾ ਸਮਾਂ ਹੈ।

2020 ਵਿੱਚ, ਸਟੇਟ ਦੀਆਂ ਚੋਣਾਂ ਤੋਂ ਪਹਿਲਾਂ, ਲੇਬਰ ਸਰਕਾਰ ਨੇ ਅਡਾਨੀ ਨਾਲ ਇੱਕ ਗੁਪਤ ਰਾਇਲਟੀ ਸੌਦਾ ਕੀਤਾ। ਉਸ ਸਮੇਂ, ਟਰੈਜ਼ਰਰ ਕੈਮਰੂਨ ਡਿਕ ਨੇ ਐਲਾਨ ਕੀਤਾ ਸੀ, ‘‘ਅਡਾਨੀ ਰਾਇਲਟੀ ਦਾ ਹਰ ਉਹ ਡਾਲਰ ਅਦਾ ਕਰੇਗਾ ਜੋ ਉਨ੍ਹਾਂ ਨੂੰ ਕੁਈਨਜ਼ਲੈਂਡ ਦੇ ਲੋਕਾਂ ਅਤੇ ਕੁਈਨਜ਼ਲੈਂਡ ਦੇ ਟੈਕਸਦਾਤਾਵਾਂ ਨੂੰ ਵਿਆਜ ਦੇ ਨਾਲ ਅਦਾ ਕਰਨਾ ਹੈ।’’ ਪਰ ਅਡਾਨੀ ਨੇ ਟੈਕਸ ਤੋਂ ਬਚਣ ਲਈ ਕਾਰਪੋਰੇਟ ਢਾਂਚੇ ਦਾ ਪ੍ਰਯੋਗ ਕੀਤਾ ਸੀ।