ਮੈਲਬਰਨ : ਐਡੀਲੇਡ ਦੇ ਇਕ ਸਾਬਕਾ ਪੁਲਸ ਅਧਿਕਾਰੀ ਨੇ ਮੌਤ ਦੇ ਸਮੇਂ ਦਿੱਤੇ ਇਕਬਾਲੀਆ ਬਿਆਨ ਵਿਚ ਐਡੀਲੇਡ ਦਾ ਸਭ ਤੋਂ ਬਦਨਾਮ ਬੈਂਕ ਲੁਟੇਰਾ ਹੋਣ ਦੀ ਗੱਲ ਕਬੂਲ ਕੀਤੀ ਹੈ। ਕੀਮ ਪਾਰਸਨਜ਼ ਨੇ ਸੋਮਵਾਰ ਸਵੇਰੇ ਸੁਪਰੀਮ ਕੋਰਟ ਵਿੱਚ ਸਵੀਕਾਰ ਕੀਤਾ ਕਿ ਉਹ ਅਖੌਤੀ “ਸਾਈਕਲ ਬੈਂਡਿਟ” ਸੀ।
ਟਰਮੀਨਲ ਕੈਂਸਰ ਤੋਂ ਪੀੜਤ 73 ਸਾਲ ਦੇ ਸਾਬਕਾ ਪੁਲਿਸ ਵਾਲੇ ਨੂੰ ਹਾਲ ਹੀ ‘ਚ ਸਵੈ-ਇੱਛਾ ਨਾਲ ਮੌਤ ਦੀ ਮਨਜ਼ੂਰੀ ਦਿੱਤੀ ਗਈ ਸੀ। ਕਈ ਮਹੀਨਿਆਂ ਤੱਕ ਦੋਸ਼ਾਂ ਤੋਂ ਇਨਕਾਰ ਕਰਨ ਤੋਂ ਬਾਅਦ ਪਾਰਸਨਸ ਨੇ ਸੋਮਵਾਰ ਨੂੰ ਲੁੱਟ ਅਤੇ ਹਥਿਆਰਾਂ ਦੇ 10 ਦੋਸ਼ਾਂ ਨੂੰ ਕਬੂਲ ਕਰ ਲਿਆ।
ਉਸ ਦੇ ਇੱਕ ਦਰਜਨ ਤੋਂ ਵੱਧ ਪੀੜਤ ਇਕਬਾਲੀਆ ਬਿਆਨ ਲਈ ਅਦਾਲਤ ਵਿੱਚ ਸਨ। ਵਕੀਲਾਂ ਨੇ ਦੋਸ਼ ਲਾਇਆ ਕਿ ਪਾਰਸਨਜ਼ ਨੇ 2004 ਤੋਂ ਇਕ ਦਹਾਕੇ ਵਿਚ 11 ਬੈਂਕਾਂ ਤੋਂ 250,000 ਡਾਲਰ ਤੋਂ ਵੱਧ ਦੀ ਚੋਰੀ ਕੀਤੀ ਅਤੇ DNA ਰਾਹੀਂ ਉਨ੍ਹਾਂ ਅਪਰਾਧਾਂ ਨਾਲ ਜੁੜਿਆ ਹੋ ਸਕਦਾ ਹੈ।