ਤੁਸੀਂ ਤਾਂ ਨਹੀਂ ਖ਼ਰੀਦਿਆ ਵੂਲਵਰਥਸ ਤੋਂ ‘ਪਾਲਕ ਪਨੀਰ’! ਜਾਣੋ ਕਿਉਂ ਕੀਤਾ ਜਾ ਰਿਹੈ Recall

ਮੈਲਬਰਨ : ਇੰਡਿਆ ਫੂਡਜ਼ ਪ੍ਰਾਈਵੇਟ ਲਿਮਟਿਡ ਨੇ ਆਪਣੇ ਅਸ਼ੋਕ ਪਾਲਕ ਪਨੀਰ 250 ਗ੍ਰਾਮ ਪ੍ਰੋਡਕਟ ਨੂੰ ਪੂਰੇ ਦੇਸ਼ ’ਚੋਂ Recall ਕਰ ਲਿਆ ਹੈ। ਇਹ ਪ੍ਰੋਡਕਟ ਪੂਰੇ ਦੇਸ਼ ਦੇ ਵੂਲਵਰਥਸ ਸਟੋਰਾਂ ’ਚ ਵਿਕਰੀ ਲਈ ਉਪਲਬਧ ਹੈ ਅਤੇ ਇਸ ਨੂੰ ਵਰਤਣ ਦੀ ਆਖ਼ਰੀ ਮਿਤੀ 15 ਜੂਨ 2025 ਹੈ। Recall ਕਰਨ ਦਾ ਕਾਰਨ ਇੱਕ ਅਣਐਲਾਨੇ ਐਲਰਜੀਨ (ਕਾਜੂ) ਦੀ ਮੌਜੂਦਗੀ ਦੇ ਕਾਰਨ ਹੈ। ਕੋਈ ਵੀ ਖਪਤਕਾਰ, ਜਿਸ ਨੂੰ ਕਾਜੂ ਤੋਂ ਐਲਰਜੀ ਹੈ ਜਾਂ ਅਸਹਿਣਸ਼ੀਲਤਾ ਹੈ, ਜੇਕਰ ਇਸ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਰੀਐਕਸ਼ਨ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਕਾਜੂ ਐਲਰਜੀ ਜਾਂ ਅਸਹਿਣਸ਼ੀਲਤਾ ਹੈ, ਉਨ੍ਹਾਂ ਨੂੰ ਇਸ ਉਤਪਾਦ ਦਾ ਸੇਵਨ ਨਹੀਂ ਕਰਨਾ ਚਾਹੀਦਾ। ਖਪਤਕਾਰ ਨੂੰ ਪੂਰੇ ਰਿਫੰਡ ਨਾਲ ਉਤਪਾਦ ਨੂੰ ਖਰੀਦ ਦੇ ਸਥਾਨ ‘ਤੇ ਵਾਪਸ ਕਰ ਸਕਦੇ ਹਨ। ਆਪਣੀ ਸਿਹਤ ਬਾਰੇ ਚਿੰਤਤ ਕਿਸੇ ਵੀ ਖਪਤਕਾਰ ਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।