ਮੈਲਬਰਨ : ਆਸਟ੍ਰੇਲੀਆ ਦੀ ਅਰਥਵਿਵਸਥਾ ਵਿਚ 40,000 ਨਵੀਆਂ ਨੌਕਰੀਆਂ ਪੈਦਾ ਹੋਣ ਤੋਂ ਬਾਅਦ ਪਿਛਲੇ ਮਹੀਨੇ ਬੇਰੁਜ਼ਗਾਰੀ ਦੀ ਦਰ 0.1 ਫ਼ੀਸਦੀ ਦੀ ਮਾਮੂਲੀ ਕਮੀ ਆਈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਦੇ ਨਵੇਂ ਅੰਕੜਿਆਂ ਮੁਤਾਬਕ ਮਈ ‘ਚ ਬੇਰੁਜ਼ਗਾਰੀ ਦੀ ਦਰ 4 ਫੀਸਦੀ ਰਹੀ, ਜੋ ਅਪ੍ਰੈਲ ‘ਚ 4.1 ਫੀਸਦੀ ਸੀ।
ABS ਦੇ ਲੇਬਰ ਬਾਰੇ ਅੰਕੜਿਆਂ ਦੇ ਮੁਖੀ ਬਯੋਰਨ ਜਾਰਵਿਸ ਨੇ ਕਿਹਾ ਕਿ ਮਈ ‘ਚ ਬੇਰੁਜ਼ਗਾਰਾਂ ਦੀ ਕੁੱਲ ਗਿਣਤੀ ‘ਚ 9000 ਦੀ ਗਿਰਾਵਟ ਆਈ ਹੈ, ਜਦੋਂ ਕਿ ਅਪ੍ਰੈਲ ‘ਚ 33,000 ਦਾ ਵਾਧਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਆਸਟ੍ਰੇਲੀਆ ’ਚ ਲਗਭਗ 600,000 ਬੇਰੁਜ਼ਗਾਰ ਲੋਕ ਹਨ, ਹਾਲਾਂਕਿ, ਇਹ ਅੰਕੜਾ ਅਜੇ ਵੀ ਮਹਾਂਮਾਰੀ ਤੋਂ ਠੀਕ ਪਹਿਲਾਂ ਮਾਰਚ 2020 ਦੇ ਮੁਕਾਬਲੇ ਲਗਭਗ 110,000 ਘੱਟ ਹੈ।