ਵਿਕਟੋਰੀਆ ਪੁਲਿਸ ’ਚ ਅਫ਼ਸਰ ਬਣਿਆ ਰੁਪਿੰਦਰ ਸਿੰਘ

ਮੈਲਬਰਨ : ਆਸਟ੍ਰੇਲੀਆ ਵਿੱਚ 16 ਸਾਲ ਰਹਿਣ ਤੋਂ ਬਾਅਦ ਆਖ਼ਰੀ ਪੰਜਾਬੀ ਮੂਲ ਦੇ ਰੁਪਿੰਦਰ ਸਿੰਘ ਨੇ ਆਪਣੀ ਮਨਪਸੰਦ ਪੁਲਿਸ ਅਫ਼ਸਰ ਦੀ ਨੌਕਰੀ ਕਰਨ ਦਾ ਸੁਪਨਾ ਪੂਰਾ ਕਰ ਲਿਆ ਹੈ। ਪਿਛਲੇ ਦਿਨੀਂ ਉਸ ਨੇ ਨਵੇਂ ਪੁਲਿਸ ਕਸਟਡੀ ਅਫਸਰ (ਪੀ.ਸੀ.ਓ.) ਦਾ ਅਹੁਦਾ ਸੰਭਾਿਲਆ। ਰੁਪਿੰਦਰ ਸਿੰਘ ਦੇ ਪਿਤਾ ਵੀ ਪੰਜਾਬ ਪੁਲਿਸ ’ਚ ਸਨ ਅਤੇ ਉਸ ਦਾ ਭਰਾ ਭਾਰਤੀ ਬਾਰਡਰ ਸਿਕਿਉਰਿਟੀ ਫ਼ੋਰਸ (BSF) ’ਚ ਹੈ, ਜਿਸ ਤੋਂ ਉਸ ਨੂੰ ਵੀ ਪੁਲਿਸ ’ਚ ਭਰਤੀ ਹੋਣ ਦੀ ਪ੍ਰੇਰਣਾ ਮਿਲੀ।

ਅਪ੍ਰੈਲ ਵਿੱਚ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ, ਉਹ ਹੁਣ ਸਨਸ਼ਾਇਨ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਹੈ। ਸਫ਼ਲਤਾ ਬਾਰੇ ਉਸ ਦਾ ਕਹਿਣਾ ਹੈ, ‘‘ਸਕਾਰਾਤਮਕ ਰਹੋ, ਕਦੇ ਹਾਰ ਨਾ ਮੰਨੋ ਅਤੇ ਕਰ ਸਕਦੇ ਹਾਂ ਵਾਲਾ ਰਵੱਈਆ ਰੱਖੋ।’’ PCO ਵਿਕਟੋਰੀਆ ਵਿੱਚ 22 ਸਥਾਨਾਂ ’ਤੇ ਤਾਇਨਾਤ ਹਨ ਅਤੇ ਇਸ ਵਿੱਚ ਮੈਟਰੋ ਅਤੇ ਖੇਤਰੀ ਸਥਾਨ ਸ਼ਾਮਲ ਹਨ।