ਮੈਲਬਰਨ: ਕੀ ਆਸਟ੍ਰੇਲੀਆ ’ਚ ਹੁਣ ਸਮੋਸਿਆਂ ਦੇ ਸ਼ੌਕੀਨ ਨਹੀਂ ਰਹੇ? ਇੰਸਟਾਗ੍ਰਾਮ ’ਤੇ ਿੲੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ’ਚ ਸਾਹਮਣੇ ਸਮੋਸਿਆਂ ਅੱਗਿਉਂ ਲੋਕ ਲੰਘ ਰਹੇ ਹਨ ਪਰ ਕੋਈ ਇਸ ਨੂੰ ਚਖਣ ਦੀ ਕੋਸ਼ਿਸ਼ ਕਰਦਾ ਨਜ਼ਰ ਨਹੀਂ ਆ ਰਿਹਾ। ਦਰਅਸਲ ਇਹ ਸਿਡਨੀ ’ਚ ਹੋਏ ਇੱਕ ਈਵੈਂਟ ਦੀ ਹੈ ਜਿਸ ’ਚ ਇਕ ਭਾਰਤੀ ਸ਼ੈੱਫ ਨਜ਼ਰ ਆ ਰਿਹਾ ਹੈ। ਉਸ ਦਾ ਨਾਮ ਪਦਮ ਵਿਆਸ ਹੈ। ਪਦਮ ਵਿਆਸ ਸਿਡਨੀ ਸਥਿਤ ‘ਦ ਕੋਲੋਨੀਅਲ ਰੈਸਟੋਰੈਂਟ’ ਦੇ ਮੁੱਖ ਸ਼ੈੱਫ ਹਨ।
ਪਦਮ ਵਿਆਸ ਨੇ ਆਪਣੇ ਰੈਸਟੋਰੈਂਟ ਦੀ ਤਰਫੋਂ ਸਿਡਨੀ ਵਿੱਚ ਇੱਕ ਈਵੈਂਟ ਦੌਰਾਨ ਸਟਾਲ ਲਗਾਇਆ ਸੀ। ਉਨ੍ਹਾਂ ਵੱਖ-ਵੱਖ ਤਰ੍ਹਾਂ ਦੇ ਖਾਣੇ ਸਜਾਏ ਸਨ, ਜਿਸ ‘ਚ ਸਮੋਸੇ ਅਤੇ ਕੁਝ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ ਕੁਝ ਜੂਸ ਵੀ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦਾ ਸੁਆਦ ਲੈਣ ਲਈ ਉੱਥੇ ਕੋਈ ਨਹੀਂ ਪਹੁੰਚਿਆ। ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ‘ਸਵੇਰ ਤੋਂ ਸ਼ਾਮ ਤੱਕ ਕੋਈ ਵੀ ਸਾਡਾ ਖਾਣਾ ਅਜ਼ਮਾਉਣ ਨਹੀਂ ਆਇਆ।’
https://www.instagram.com/thecolonialrestaurants/reel/C7LCMKbvnMV/
ਪਦਮ ਵਿਆਸ ਦਾ ਸਟਾਲ ਭਾਵੇਂ ਹੀ ਇਸ ਸਮਾਗਮ ‘ਚ ਖਾਲੀ ਰਿਹਾ ਹੋਵੇ ਪਰ ਇੰਟਰਨੈੱਟ ‘ਤੇ ਉਨ੍ਹਾਂ ਨੂੰ ਬੇਹੱਦ ਪਿਆਰ ਮਿਲ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, ‘ਮੈਂ ਸਿਰਫ ਉਨ੍ਹਾਂ ਦਾ ਹੱਥ ਨਾਲ ਬਣਿਆ ਖਾਣਾ ਖਾਣ ਲਈ ਆਸਟ੍ਰੇਲੀਆ ਜਾਵਾਂਗਾ।’ ਇਕ ਯੂਜ਼ਰ ਨੇ ਲਿਖਿਆ, ‘ਜਿਨ੍ਹਾਂ ਨੂੰ ਨਹੀਂ ਪਤਾ ਕਿ ਭਾਰਤੀ ਭੋਜਨ ਕੀ ਹੁੰਦਾ ਹੈ, ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਗੁਆ ਚੁੱਕੇ ਹਨ।’