ਮੈਲਬਰਨ: ਲੰਡਨ ਤੋਂ ਸਿੰਗਾਪੁਰ ਜਾ ਰਹੀ ਭਾਰੀ ਉਥਲ-ਪੁਥਲ ਦਾ ਸ਼ਿਕਾਰ ਹੋਈ ਉਡਾਣ ‘ਚ ਸਵਾਰ 12 ਆਸਟ੍ਰੇਲੀਆਈ ਨਾਗਰਿਕ ਬੈਂਕਾਕ ਦੇ ਦੋ ਹਸਪਤਾਲਾਂ ‘ਚ ਅਜੇ ਵੀ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ‘ਚੋਂ ਤਿੰਨ ICU ’ਚ ਹਨ। ਇਹ ਸਾਰੇ ਬੋਇੰਗ 777 ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਦੇ 50 ਤੋਂ ਵੱਧ ਮੁਸਾਫ਼ਰਾਂ ’ਚ ਸ਼ਾਮਲ ਹਨ ਜੋ ਕਲ ਅਚਾਨਕ ਹਵਾ ’ਚ 37,000 ਫੁੱਟ ਦਾ ਗੋਤਾ ਖਾ ਗਈ ਸੀ ਅਤੇ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ ਜਦੋਂ ਜਹਾਜ਼। ਇਸ ਦੌਰਾਨ ਇਕ 73 ਸਾਲ ਦੇ ਬ੍ਰਿਟਿਸ਼ ਵਿਅਕਤੀ ਦੀ ਉਡਾਣ ਦੌਰਾਨ ਮੌਤ ਹੋ ਗਈ, ਜਿਸ ਦੀ ਪਤਨੀ ਵੀ ICU ’ਚ ਇਲਾਜ ਕਰਵਾ ਰਹੀ ਹੈ।
ਦੂਜੇ ਪਾਸੇ SQ321 ‘ਤੇ ਸਵਾਰ ਮੁਸਾਫ਼ਰ ਜੋ ਉਡਾਨ ਦੌਰਾਨ ਜ਼ਖ਼ਮੀ ਨਹੀਂ ਹੋਏ ਸਨ, ਨੂੰ ਲੈ ਕੇ ਪਹਿਲੀ ਉਡਾਣ ਬੁੱਧਵਾਰ ਦੁਪਹਿਰ ਨੂੰ ਸਿਡਨੀ ਹਵਾਈ ਅੱਡੇ ‘ਤੇ ਉਤਰੀ, ਜਿਸ ਤੋਂ ਬਾਅਦ ਬ੍ਰਿਸਬੇਨ, ਪਰਥ ਅਤੇ ਮੈਲਬਰਨ ਵਿਚ ਕਈ ਉਡਾਣਾਂ ਉਤਰੀਆਂ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਉਡਾਣ ਤੋਂ ਬਾਅਦ ਡਾਕਟਰਾਂ ਨੇ 10 ਤੋਂ ਵੱਧ ਮਰੀਜ਼ਾਂ ਦੀ ਸਰਜਰੀ ਕੀਤੀ ਹੈ, ਜਿਸ ਨੂੰ ਬੈਂਕਾਕ ਦੇ ਸੁਵਰਨਭੂਮੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।