ਆਸਟ੍ਰੇਲੀਆ ’ਚ H7N1 ਬਰਡ ਫ਼ਲੂ ਸਟ੍ਰੇਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ, ਭਾਰਤ ਤੋਂ ਪਰਤਿਆ ਬੱਚਾ ਬਣਿਆ ਪਹਿਲਾ ਪੀੜਤ

ਮੈਲਬਰਨ: ਭਾਰਤ ਤੋਂ ਆਸਟ੍ਰੇਲੀਆ ਦੇ ਵਿਕਟੋਰੀਆ ਪਰਤੇ ਇਕ ਬੱਚੇ ‘ਚ ਬਰਡ ਫਲੂ ਦੇ H7N1 ਸਟ੍ਰੇਨ ਦੇ ਦੇਸ਼ ਦੇ ਪਹਿਲੇ ਮਨੁੱਖੀ ਮਾਮਲੇ ਦੀ ਪੁਸ਼ਟੀ ਹੋਈ ਹੈ। ਮਾਰਚ ਵਿੱਚ ਬੱਚਾ ਇਸ ਘਾਤਕ ਬਿਮਾਰੀ ਨਾਲ ਗੰਭੀਰ ਬਿਮਾਰ ਹੋ ਗਿਆ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਸੰਪਰਕ ਟਰੇਸਿੰਗ ਰਾਹੀਂ ਕਿਸੇ ਹੋਰ ਕੇਸ ਦੀ ਪਛਾਣ ਨਹੀਂ ਕੀਤੀ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਹੋਰ ਮਾਮਲੇ ਦੀ ਪੁਸ਼ਟੀ ਹੋਣੀ ਮੁਸ਼ਕਲ ਹੀ ਹੈ ਕਿਉਂਕਿ ਬਰਡ ਫ਼ਲੂ ਇਨਸਾਨਾਂ ਤੋਂ ਇਨਸਾਨਾਂ ’ਚ ਆਸਾਨੀ ਨਾਲ ਨਹੀਂ ਫੈਲਦਾ।

ਜ਼ਿਕਰਯੋਗ ਹੈ ਕਿ ਅੱਜ ਹੀ ਕਈ ਪੋਲਟਰੀ ਮੌਤਾਂ ਤੋਂ ਬਾਅਦ ਰੀਜਨਲ ਵਿਕਟੋਰੀਆ ਦੇ ਇੱਕ ਅੰਡੇ ਫਾਰਮ ਵਿੱਚ ਬਰਡ ਫਲੂ ਦਾ ਇੱਕ ਵੱਖਰਾ ਰੂਪ, ਸੰਭਵ ਤੌਰ ‘ਤੇ H7N7 ਦਾ ਪਤਾ ਲਗਾਇਆ ਗਿਆ ਸੀ। ਫਾਰਮ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਜਾਨਵਰਾਂ ਨੂੰ ਮਾਰਿਆ ਜਾਵੇਗਾ। ਨਮੂਨੇ ਜਾਂਚ ਲਈ ਭੇਜੇ ਗਏ ਹਨ। ਏਵੀਅਨ ਇਨਫਲੂਐਂਜ਼ਾ ਪੰਛੀਆਂ ਵਿੱਚ ਬਹੁਤ ਛੂਤਕਾਰੀ ਹੈ ਅਤੇ ਘਰੇਲੂ ਪੋਲਟਰੀ ਵਿੱਚ ਗੰਭੀਰ ਲੱਛਣ ਅਤੇ ਅਚਾਨਕ ਮੌਤ ਦਾ ਕਾਰਨ ਬਣ ਸਕਦਾ ਹੈ। ਇਹ ਨਜ਼ਦੀਕੀ ਸੰਪਰਕ ਜਾਂ ਦੂਸ਼ਿਤ ਵਾਤਾਵਰਣ ਰਾਹੀਂ ਫੈਲ ਸਕਦਾ ਹੈ।

Leave a Comment