ਮੈਲਬਰਨ: ਨਿਊਜ਼ੀਲੈਂਡ ਵਾਸੀ ਮਲਕੀਤ ਸਿੰਘ ਮਾਊਂਟ ਐਵਰੈਸਟ ’ਤੇ ਸਿੱਖ ਝੰਡੇ ਅਤੇ ਨਿਊਜ਼ੀਲੈਂਡ ਦੇ ਝੰਡੇ ਨੂੰ ਲਹਿਰਾਉਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਮਲਕੀਤ ਸਿੰਘ 25 ਸਾਲਾਂ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਸੀਨੀਅਰ ਮੈਂਬਰ ਹਨ ਅਤੇ ਪਰਗਟ ਸਿੰਘ ਬੁਆਲ (SSSNZ ਦੇ RRC ਮੈਂਬਰ) ਦੇ ਭਰਾ ਹਨ। ਮਲਕੀਤ ਸਿੰਘ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ 150,000 ਡਾਲਰ ਖਰਚ ਕੀਤੇ ਦੱਸੇ ਜਾ ਰਹੇ ਹਨ।
ਸੁਪਰੀਮ ਸਿੱਖ ਸੁਸਾਇਟੀ ਨੇ ਇਸ ਪ੍ਰਾਪਤੀ ਲਈ ਮਲਕੀਤ ਸਿੰਘ ਨੂੰ ਵਧਾਈ ਸੰਦੇਸ਼ ’ਚ ਕਿਹਾ ਹੈ, ‘‘ਮਲਕੀਤ ਸਿੰਘ ਅਤੇ ਬੁਆਲ ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ! ਮਾਊਂਟ ਐਵਰੈਸਟ ’ਤੇ ਚੜ੍ਹਨਾ ਅਤੇ ਸਿੱਖ ਝੰਡੇ ਅਤੇ ਨਿਊਜ਼ੀਲੈਂਡ ਦੇ ਝੰਡੇ ਦੋਵਾਂ ਨੂੰ ਮਾਣ ਨਾਲ ਪ੍ਰਦਰਸ਼ਿਤ ਕਰਨਾ ਇਕ ਮਹੱਤਵਪੂਰਣ ਪ੍ਰਾਪਤੀ ਹੈ। ਇਹ ਪਲ ਨਾ ਸਿਰਫ ਨਿਊਜ਼ੀਲੈਂਡ ਵਿਚ ਸਿੱਖ ਭਾਈਚਾਰੇ ਲਈ ਮਾਣ ਲਿਆਉਂਦਾ ਹੈ ਬਲਕਿ ਲਗਨ ਅਤੇ ਏਕਤਾ ਦੀ ਭਾਵਨਾ ਨੂੰ ਵੀ ਉਜਾਗਰ ਕਰਦਾ ਹੈ। ਅਜਿਹੀਆਂ ਪ੍ਰਾਪਤੀਆਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਵਿਸ਼ਵ ਭਰ ਵਿੱਚ ਸਿੱਖਾਂ ਦੀਆਂ ਪ੍ਰਾਪਤੀਆਂ ਦੀ ਅਮੀਰ ਵਿਰਾਸਤ ਵਿੱਚ ਵਾਧਾ ਕਰਦੀਆਂ ਹਨ।’’
ਸਰੋਤ : ਦਲਜੀਤ ਸਿੰਘ : ਬੁਲਾਰਾ, ਸੁਪਰੀਮ ਸਿੱਖ ਸੁਸਾਇਟੀ, ਨਿਊਜ਼ੀਲੈਂਡ