ਵਿਕਟੋਰੀਆ ’ਚ ਫੈਲਿਆ ਬਰਡ ਫਲੂ, ਪੋਲਟਰੀ ਫਾਰਮਰਾਂ ਅਤੇ ਹੋਰ ਪੰਛੀ ਮਾਲਕਾਂ ਨੂੰ ਵੈਟਰਨਰੀ ਅਫ਼ਸਰ ਨੇ ਕੀਤੀ ਅਪੀਲ

ਮੈਲਬਰਨ: ਮੱਧ ਵਿਕਟੋਰੀਆ ਦੇ ਮੈਰੀਡਿਥ ਨੇੜੇ ਇਕ ਐੱਗ ਫਾਰਮ ਵਿਚ ਬਰਡ ਫਲੂ ਦਾ ਪਤਾ ਲੱਗਾ ਹੈ। ਹਾਲਾਂਕਿ ਅਫ਼ਸਰਾਂ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਕੀ ਇਹ ਬਹੁਤ ਜ਼ਿਆਦਾ ਰੋਗਾਣੂਜਨਕ H5N1 ਸਟ੍ਰੇਨ ਹੈ ਜਾਂ ਨਹੀਂ। ਇਸ ਕਿਸਮ ਦੇ ਬਰਡ ਫਲੂ ਦਾ ਪਤਾ ਆਸਟ੍ਰੇਲੀਆ ਨੂੰ ਛੱਡ ਕੇ ਧਰਤੀ ਦੇ ਹਰ ਮਹਾਂਦੀਪ ਵਿੱਚ ਲਗਾਇਆ ਗਿਆ ਹੈ, ਜਿਸ ਵਿੱਚ ਅੰਟਾਰਕਟਿਕਾ ਵੀ ਸ਼ਾਮਲ ਹੈ। ਐਗਰੀਕਲਚਰ ਵਿਕਟੋਰੀਆ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਮੈਰੀਡਿਥ ਫਾਰਮ ਵਿਚ ਪੋਲਟਰੀ ਦੀਆਂ ਹੋਈਆਂ ਕਈ ਮੌਤਾਂ ਦੀ ਜਾਂਚ ਕਰ ਰਹੀ ਹੈ ਅਤੇ ਸ਼ੁਰੂਆਤੀ ਟੈਸਟਾਂ ਵਿਚ ਏਵੀਅਨ ਇਨਫਲੂਐਂਜ਼ਾ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਵਿਕਟੋਰੀਆ ਦੇ ਮੁੱਖ ਵੈਟਰਨਰੀ ਅਫਸਰ ਡਾਕਟਰ ਗ੍ਰੀਮ ਕੁੱਕ ਨੇ ਪੋਲਟਰੀ ਫਾਰਮਰਾਂ, ਬੈਕਯਾਰਡ ਝੁੰਡਾਂ ਦੇ ਮਾਲਕਾਂ ਅਤੇ ਹੋਰ ਪੰਛੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ 1800 675 888 ’ਤੇ 24 ਘੰਟੇ ਦੀ ਹੌਟਲਾਈਨ ਜਾਂ ਆਪਣੇ ਸਥਾਨਕ ਵੈਟਰਨਰੀ ਡਾਕਟਰ ਨੂੰ ਪੰਛੀਆਂ ਦੀ ਅਚਾਨਕ ਮੌਤ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਕਰਨ।

Leave a Comment