ਯੂਰਪ ਦੀਆਂ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ ਦੀ ਪ੍ਰਧਾਨਗੀ ਜਿੱਤਣ ਵਾਲਾ ਪਹਿਲਾ ਸਿੱਖ ਬਣਿਆ ਸੁਖਪ੍ਰੀਤ ਸਿੰਘ

Sea7 Australia Team
1 Min Read

ਮੈਲਬਰਨ : ਪੰਜਾਬ ਦੀ ਧਰਤੀ ਦੇ ਇੱਕ ਹੋਰ ਜਾਏ ਨੇ ਨਵਾਂ ਇਤਿਹਾਸ ਰਚਿਆ ਹੈ। Hogent ਯੂਨੀਵਰਸਿਟੀ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਯੂਰਪ ਦੇ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ U!REKA Student Council ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਵਿਦਿਆਰਥੀ ਪੂਰੇ ਯੂਰਪ ਦੇ ਵਿਦਿਆਰਥੀ ਗਠਜੋੜ ਦੀ ਅਗਵਾਈ ਕਰ ਰਿਹਾ ਹੈ। 22 ਸਾਲ ਦਾ ਸੁਖਪ੍ਰੀਤ ਇੰਗਲਮੁਨਸਟਰ (ਬੈਲਜੀਅਮ) ’ਚ ਨਗਰ ਕੌਂਸਲਰ ਵੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪ੍ਰੀਤ ਨੇ ਕਿਹਾ ਕਿ ਇਹ ਉਸ ਦੀ ਹੀ ਨਹੀਂ, ਹਰ ਸਿੱਖ ਵਿਦਿਆਰਥੀ ਦੀ ਜਿੱਤ ਹੈ। ਜ਼ਿਕਰਯੋਗ ਹੈ ਕਿ U!REKA Student Council ਯੂਰਪ ਦੇ 123,000 ਤੋਂ ਵੱਧ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ। ਸੁਖਪ੍ਰੀਤ ਸਿੰਘ ਨੇ 2024 ’ਚ ਬੈਲਜੀਅਮ ਦੇ ਪਹਿਲੇ ਸਿੱਖ ਨਗਰ ਕੌਂਸਲਰ ਵਜੋਂ ਚੋਣ ਜਿੱਤੀ ਸੀ।

Share This Article