ਮੈਲਬਰਨ : ਆਸਟ੍ਰੇਲੀਆ ਵਿੱਚ ਮਹਿੰਗਾਈ ’ਤੇ ਕਾਬੂ ਪਾਉਣ ਲਈ Reserve Bank of Australia (RBA) ਵੱਲੋਂ ਵਿਆਜ ਰੇਟ ਮੁੜ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। cash rate 3.85% ਤੋਂ ਵਧ ਕੇ ਲਗਭਗ 4.1% ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੀ ਮੋਨਿਟਰੀ ਪਾਲਿਸੀ ਬੋਰਡ ਦੇ ਫੈਸਲੇ ਵਿੱਚ 5 ਮੈਂਬਰਾਂ ਨੇ ਕੈਸ਼ ਰੇਟ ਵਧਾਉਣ ਦੇ ਹੱਕ ਵਿੱਚ ਵੋਟ ਦਿੱਤੀ, ਜਦਕਿ 4 ਮੈਂਬਰਾਂ ਨੇ ਇਸ ਨੂੰ 3.85 ਪ੍ਰਤੀਸ਼ਤ ’ਤੇ ਕਾਇਮ ਰੱਖਣ ਦੀ ਸਿਫ਼ਾਰਸ਼ ਕੀਤੀ। ਬੋਰਡ ਨੇ ਇਹ ਕਦਮ ਵਧ ਰਹੀ ਮਹਿੰਗਾਈ ਅਤੇ ਗਲੋਬਲ ਅਨਿਸ਼ਚਿਤਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਹੈ।
2022 ਤੋਂ ਬਾਅਦ ਮਹਿੰਗਾਈ ਵਿੱਚ ਕਾਫ਼ੀ ਕਮੀ ਆਈ ਸੀ, ਪਰ 2025 ਦੇ ਦੂਜੇ ਅੱਧ ਵਿੱਚ ਇਹ ਮੁੜ ਵਧੀ। ਮਿਡਲ-ਈਸਟ ਵਿੱਚ ਚੱਲ ਰਹੇ ਸੰਘਰਸ਼ ਕਾਰਨ ਫ਼ਿਊਲ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ, ਜਿਸ ਨਾਲ ਮਹਿੰਗਾਈ ਦੇ ਹੋਰ ਵਧਣ ਦਾ ਖ਼ਤਰਾ ਹੈ। ਬੋਰਡ ਨੇ ਮੰਨਿਆ ਕਿ ਥੋੜ੍ਹੇ ਸਮੇਂ ਦੀਆਂ ਮਹਿੰਗਾਈ ਸੰਬੰਧੀ ਉਮੀਦਾਂ ਪਹਿਲਾਂ ਹੀ ਉੱਚੀਆਂ ਹੋ ਚੁੱਕੀਆਂ ਹਨ।
ਘਰੇਲੂ ਮੰਗ ਵਿੱਚ 2025 ਦੇ ਅੰਤ ਵਿੱਚ ਉਮੀਦ ਤੋਂ ਵੱਧ ਤੇਜ਼ੀ ਆਈ, ਜਿਸ ਨਾਲ ਕਾਰੋਬਾਰੀ ਨਿਵੇਸ਼ ਵਧਿਆ। ਹਾਲਾਂਕਿ ਖਪਤ ਉਮੀਦ ਤੋਂ ਘੱਟ ਰਹੀ। ਰੋਜ਼ਗਾਰ ਬਾਜ਼ਾਰ ਮਜ਼ਬੂਤ ਹੈ ਅਤੇ ਬੇਰੋਜ਼ਗਾਰੀ ਉਮੀਦ ਤੋਂ ਘੱਟ ਰਹੀ। ਘਰਾਂ ਦੀਆਂ ਕੀਮਤਾਂ ਵੀ ਪਿਛਲੇ ਸਾਲ ਵਧੀਆਂ, ਪਰ 2026 ਦੀ ਸ਼ੁਰੂਆਤ ਵਿੱਚ ਕੁਝ ਹੱਦ ਤੱਕ ਠੰਢੀਆਂ ਹੋਈਆਂ।
ਬੋਰਡ ਨੇ ਚੇਤਾਵਨੀ ਦਿੱਤੀ ਕਿ ਜੇ ਮਿਡਲ-ਈਸਟ ਦਾ ਸੰਘਰਸ਼ ਲੰਮਾ ਚੱਲਦਾ ਹੈ ਤਾਂ ਗਲੋਬਲ ਊਰਜਾ ਕੀਮਤਾਂ ਹੋਰ ਵਧ ਸਕਦੀਆਂ ਹਨ, ਜਿਸ ਨਾਲ ਆਸਟ੍ਰੇਲੀਆ ਅਤੇ ਇਸ ਦੇ ਵਪਾਰਿਕ ਸਾਥੀਆਂ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਅਜੇ ਤਕ ਬੈਂਕਾਂ ਨੇ ਇਹ ਵਾਧਾ ਕਰਜ਼ਦਾਰਾਂ ’ਤੇ ਪਾਉਣ ਦਾ ਐਲਾਨ ਨਹੀਂ ਕੀਤ ਹੈ ਪਰ ਜੇਕਰ ਇਹ ਐਲਾਨ ਹੁੰਦਾ ਹੈ ਤਾਂ ਇਸ ਵਾਧੇ ਨਾਲ ਘਰਾਂ ਦੇ ਕਰਜ਼ ਦੀ ਕਿਸ਼ਤ ਹੇਠ ਲਿਖੇ ਤਰੀਕੇ ਨਾਲ ਵਧੇਗੀ:
ਮੌਰਗੇਜ
ਮਾਰਚ ਦੇ ਵਾਧੇ ਮਗਰੋਂ ਘੱਟ ਤੋਂ ਘੱਟ ਮਹੀਨਾਵਾਰ ਕਿਸਤ ’ਚ ਵਾਧਾ
ਫ਼ਰਵਰੀ ਅਤੇ ਮਾਰਚ ਦੇ ਵਾਧੇ ਮਗਰੋਂ ਕੁੱਲ ਵਾਧਾ
$500,000
$76
$151
$600,000
$91
$181
$700,000
$106
$211
$800,000
$121
$241
$900,000
$136
$271
$1 million
$151
$301
