ਈਰਾਨ ਯੁੱਧ ‘ਚ Australia ਦੀ ਸਪੱਸ਼ਟ ਲਕੀਰ — Albanese ਨੇ ਕਿਹਾ “ਕੋਈ ਫੌਜ ਨਹੀਂ ਭੇਜੀ ਜਾਵੇਗੀ”

Sea7 Australia Team
1 Min Read

ਮੈਲਬਰਨ : ਮੱਧ ਪੂਰਬ ਵਿੱਚ ਵਧ ਰਹੇ ਜੰਗੀ ਤਣਾਅ ਦੇ ਦਰਮਿਆਨ ਆਸਟ੍ਰੇਲੀਆ ਨੇ ਆਪਣਾ ਸਟੈਂਡ ਸਾਫ਼ ਕਰ ਦਿੱਤਾ ਹੈ। Prime Minister Anthony Albanese ਨੇ ਕਿਹਾ ਹੈ ਕਿ Australia ਇਰਾਨ ਵਿੱਚ ground troops ਨਹੀਂ ਭੇਜੇਗਾ ਅਤੇ ਦੇਸ਼ ਸਿੱਧੀ ਲੜਾਈ ਦਾ ਹਿੱਸਾ ਨਹੀਂ ਬਣੇਗਾ। ਸਰਕਾਰ ਮੁਤਾਬਕ Australian Defence Force ਦੀ ਭੂਮਿਕਾ ਸਿਰਫ਼ defensive ਰਹੇਗੀ, ਜਿਸ ਦਾ ਮਕਸਦ ਖੇਤਰ ਵਿੱਚ ਮੌਜੂਦ ਆਸਟ੍ਰੇਲੀਆਈ ਨਾਗਰਿਕਾਂ ਅਤੇ ਸਾਥੀ ਦੇਸ਼ਾਂ ਦੀ ਸੁਰੱਖਿਆ ਕਰਨਾ ਹੈ। ਹਾਲਾਂਕਿ Australia ਨੇ Gulf ਖੇਤਰ ਵਿੱਚ ਇੱਕ Wedgetail surveillance aircraft ਅਤੇ ਕੁਝ ਫੌਜੀ ਸਟਾਫ਼ ਭੇਜਣ ਦਾ ਫੈਸਲਾ ਕੀਤਾ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਰੱਖਿਆ ਲਈ ਹੈ, ਹਮਲੇ ਲਈ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਦੁਨੀਆ ਵਿੱਚ ਯੁੱਧ ਦੀਆਂ ਲਪਟਾਂ ਫੈਲ ਰਹੀਆਂ ਹਨ, ਤਾਂ Australia ਇਕ ਸੰਤੁਲਿਤ ਰਾਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ — ਸਾਥੀਆਂ ਦਾ ਸਹਿਯੋਗ ਵੀ, ਪਰ ਸਿੱਧੀ ਜੰਗ ਤੋਂ ਦੂਰੀ ਵੀ।

Share This Article
Leave a Comment

Leave a Reply

Your email address will not be published. Required fields are marked *