ਆਸਟ੍ਰੇਲੀਆ ਨੇ ਐਮਰਜੈਂਸੀ ਫਿਊਲ ਰਿਜ਼ਰਵ ਖੋਲ੍ਹੇ, ਘੱਟੋ-ਘੱਟ ਸਟਾਕ ਜ਼ਿੰਮੇਵਾਰੀ ਨੂੰ ਵੀ ਘਟਾਇਆ

Sea7 Australia Team
2 Min Read

ਕੈਨਬਰਾ : ਮਿਡਲ ਈਸਟ ਵਿੱਚ ਜੰਗ ਕਾਰਨ ਤੇਲ ਸਪਲਾਈ ਵਿੱਚ ਆਈਆਂ ਰੁਕਾਵਟਾਂ ਦੇ ਮੱਦੇਨਜ਼ਰ ਆਸਟ੍ਰੇਲੀਆ ਨੇ ਆਪਣੇ ਐਮਰਜੈਂਸੀ ਫਿਊਲ ਰਿਜ਼ਰਵ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਛੇ ਦਿਨਾਂ ਦੀ ਪੈਟਰੋਲ ਅਤੇ ਪੰਜ ਦਿਨਾਂ ਦੀ ਡੀਜ਼ਲ ਸਪਲਾਈ ਰਿਜ਼ਰਵ ਤੋਂ ਜਾਰੀ ਕੀਤੀ ਜਾਵੇਗਾ।

ਐਨਰਜੀ ਮੰਤਰੀ Chris Bowen ਨੇ ਕਿਹਾ ਕਿ ਇਹ ਕਦਮ ਸਪਲਾਈ ਚੇਨ ਦੀseਆਂ ਗੁੰਝਲਾਂ ਕਾਰਨ ਤੁਰੰਤ ਪ੍ਰਭਾਵੀ ਨਹੀਂ ਹੋਵੇਗਾ, ਪਰ ਇਸ ਨਾਲ ਫਿਊਲ ਕੰਪਨੀਆਂ ਨੂੰ ਲਚਕੀਲਾਪਣ ਮਿਲੇਗਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਰਿਜ਼ਰਵ ਖੋਲ੍ਹਣ ਦਾ ਮੁੱਖ ਉਦੇਸ਼ ਖ਼ਾਸ ਕਰਕੇ ਰੀਜਨਲ ਇਲਾਕਿਆਂ ਵਿੱਚ ਸਪਲਾਈ ਯਕੀਨੀ ਬਣਾਉਣਾ ਹੈ।

ਇਸ ਦੇ ਨਾਲ ਹੀ ਸਰਕਾਰ ਨੇ ਘੱਟੋ-ਘੱਟ ਸਟਾਕ ਜ਼ਿੰਮੇਵਾਰੀ (Minimum Stock Obligation) ਨੂੰ ਵੀ 2.7 ਬਿਲੀਅਨ ਲਿਟਰ ਤੋਂ ਘਟਾ ਕੇ 2.2 ਬਿਲੀਅਨ ਲਿਟਰ ਕਰ ਦਿੱਤਾ ਹੈ। ਇਸ ਨੀਤੀ ਅਨੁਸਾਰ, ਫਿਊਲ ਕੰਪਨੀਆਂ ਨੂੰ ਲਾਜ਼ਮੀ ਤੌਰ ‘ਤੇ ਕੁਝ ਦਿਨਾਂ ਦੀ ਸਪਲਾਈ ਆਪਣੇ ਕੋਲ ਰੱਖਣੀ ਪੈਂਦੀ ਹੈ ਤਾਂ ਜੋ ਸੰਕਟ ਦੇ ਸਮੇਂ ਦੇਸ਼ ਵਿੱਚ ਘਾਟ ਨਾ ਆਵੇ।

ਵਿਰੋਧੀ ਧਿਰ ਨੇ ਸਰਕਾਰ ‘ਤੇ ਦੇਰ ਨਾਲ ਕਾਰਵਾਈ ਕਰਨ ਦੇ ਦੋਸ਼ ਲਗਾਏ ਹਨ, ਜਦਕਿ ਬੋਵਨ ਨੇ ਭਰੋਸਾ ਦਿਵਾਇਆ ਕਿ ਦੇਸ਼ ਵਿੱਚ ਫਿਊਲ ਸਪਲਾਈ ਸੁਰੱਖਿਅਤ ਹੈ ਅਤੇ ਇਸ ਦੀ ਰਾਸ਼ਨਿੰਗ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਹ ਕਦਮ ਅੰਤਰਰਾਸ਼ਟਰੀ ਊਰਜਾ ਏਜੰਸੀ ਦੇ 32 ਮੈਂਬਰ ਦੇਸ਼ਾਂ ਵੱਲੋਂ ਮਿਲ ਕੇ 400 ਮਿਲੀਅਨ ਬੈਰਲ ਤੇਲ ਜਾਰੀ ਕਰਨ ਦੇ ਫੈਸਲੇ ਦਾ ਹਿੱਸਾ ਹੈ, ਜਿਸ ਨਾਲ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share This Article
Leave a Comment

Leave a Reply

Your email address will not be published. Required fields are marked *