ਆਸਟ੍ਰੇਲੀਆ ’ਚ 25% ਗੈਸ ਟੈਕਸ ਦੀ ਮੰਗ, ਕੰਪਨੀਆਂ ਦੇ ਮੁਨਾਫ਼ੇ ’ਤੇ ਨਜ਼ਰ, ਲੋਕਾਂ ਨੂੰ ਰਾਹਤ ਦੇਣ ਦੀ ਸਿਆਸੀ ਲੜਾਈ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਵਿੱਚ ਵਧ ਰਹੇ ਬਿਜਲੀ ਅਤੇ ਗੈਸ ਬਿੱਲਾਂ ਦੇ ਦਰਮਿਆਨ ਹੁਣ Crossbench MPs ਨੇ ਸਰਕਾਰ ’ਤੇ ਦਬਾਅ ਬਣਾਇਆ ਹੈ ਕਿ ਵੱਡੀਆਂ ਗੈਸ ਕੰਪਨੀਆਂ ’ਤੇ 25% ਵਿੰਡਫਾਲ ਟੈਕਸ ਲਗਾਇਆ ਜਾਵੇ, ਤਾਂ ਜੋ ਇਕੱਠਾ ਹੋਣ ਵਾਲਾ ਪੈਸਾ ਸਿੱਧਾ ਲੋਕਾਂ ਨੂੰ ਰਾਹਤ ਵਜੋਂ ਦਿੱਤਾ ਜਾ ਸਕੇ। MPs ਦਾ ਕਹਿਣਾ ਹੈ ਕਿ ਗਲੋਬਲ ਸੰਕਟ ਦੇ ਸਮੇਂ ਕੰਪਨੀਆਂ ਅਸਧਾਰਣ ਮੁਨਾਫ਼ਾ ਕਮਾ ਰਹੀਆਂ ਹਨ, ਪਰ ਆਸਟ੍ਰੇਲੀਆ ਦੇ ਘਰੇਲੂ ਖਪਤਕਾਰ ਮਹਿੰਗੇ ਬਿੱਲਾਂ ਨਾਲ ਜੂਝ ਰਹੇ ਹਨ। ਦੂਜੇ ਪਾਸੇ ਗੈਸ ਇੰਡਸਟਰੀ ਨੇ ਚੇਤਾਵਨੀ ਦਿੱਤੀ ਹੈ ਕਿ ਵਧੇਰੇ ਟੈਕਸ ਨਾਲ ਨਿਵੇਸ਼ ਘਟ ਸਕਦਾ ਹੈ ਅਤੇ ਭਵਿੱਖ ’ਚ ਸਪਲਾਈ ’ਤੇ ਅਸਰ ਪੈ ਸਕਦਾ ਹੈ। ਅਲਬਨੀਜ਼ੀ ਸਰਕਾਰ ਲਈ ਇਹ ਇਕ ਔਖਾ ਫੈਸਲਾ ਬਣ ਗਿਆ ਹੈ। ਇੱਕ ਪਾਸੇ ਲੋਕਾਂ ਨੂੰ ਤੁਰੰਤ ਰਾਹਤ ਦੇਣ ਦਾ ਦਬਾਅ ਹੈ, ਦੂਜੇ ਪਾਸੇ ਇੰਡਸਟਰੀ ਨੂੰ ਨੁਕਸਾਨ ਤੋਂ ਬਚਾਉਣ ਦੀ ਚਿੰਤਾ। ਮਾਹਿਰਾਂ ਮੰਨਦੇ ਹਨ ਕਿ ਆਉਣ ਵਾਲੇ ਫੈਡਰਲ ਬਜਟ ਤੋਂ ਪਹਿਲਾਂ ਇਹ ਮਸਲਾ ਵੱਡੀ ਸਿਆਸੀ ਲੜਾਈ ਬਣ ਸਕਦਾ ਹੈ, ਕਿਉਂਕਿ ਇਹ ਸਿਰਫ ਟੈਕਸ ਨਹੀਂ, ਸਗੋਂ “energy costs vs corporate profits” ਦੀ ਟੱਕਰ ਹੈ।

Share This Article
Leave a Comment

Leave a Reply

Your email address will not be published. Required fields are marked *