ਆਸਟ੍ਰੇਲੀਆ ’ਚ ਫਿਊਲ ਸੰਕਟ ਗਹਿਰਾਇਆ : 600 ਤੋਂ ਵੱਧ ਪੈਟਰੋਲ ਪੰਪਾਂ ’ਤੇ ਕਮੀ, ਸਰਕਾਰ ਐਕਸ਼ਨ ਮੋਡ ’ਚ

Sea7 Australia Team
2 Min Read

ਸਿਡਨੀ : ਆਸਟ੍ਰੇਲੀਆ ਵਿੱਚ ਫਿਊਲ ਸਪਲਾਈ ਨੂੰ ਲੈ ਕੇ ਗੰਭੀਰ ਸੰਕਟ ਬਣਦਾ ਦਿਖ ਰਿਹਾ ਹੈ। ਦੇਸ਼ ਭਰ ਵਿੱਚ 600 ਤੋਂ ਵੱਧ ਪੈਟਰੋਲ ਪੰਪਾਂ ’ਤੇ ਫ਼ਿਊਲ ਦੀ ਕਮੀ ਰਿਪੋਰਟ ਹੋਈ ਹੈ, ਜਿਸ ਨਾਲ ਆਮ ਲੋਕਾਂ ਤੋਂ ਲੈ ਕੇ ਟਰਾਂਸਪੋਰਟ ਸੈਕਟਰ ਤੱਕ ਚਿੰਤਾ ਵੱਧ ਗਈ ਹੈ। ਐਨਰਜੀ ਮੰਤਰੀ Chris Bowen ਕਲ ਸੰਸਦ ’ਚ ਇਕ ਸਵਾਲ ਦਾ ਜਵਾਬ ਦਿੰਦਿਆਂ ਦਸਿਆ ਕਿ NSW ’ਚ 289, ਕੁਈਨਜ਼ਲੈਂਡ ’ਚ 90, ਵਿਕਟੋਰੀਆ ’ਚ 162, ਸਾਊਥ ਆਸਟ੍ਰੇਲੀਆ ’ਚ 46, ਵੈਸਟਰਨ ਆਸਟ੍ਰੇਲੀਆ ’ਚ ਛੇ, ਤਸਮਾਨੀਆ ’ਚ ਇੱਕ ਪੈਟਰੋਲ ਪੰਪ ਤੋਂ ਘੱਟ ਤੋਂ ਘੱਟ ਇੱਕ ਤਰ੍ਹਾਂ ਦਾ ਫ਼ਿਊਲ ਖ਼ਤਮ ਹੋ ਚੁੱਕਾ ਹੈ। ਜਦਕਿ ਨੌਰਦਰਨ ਟੈਰੀਟਰੀ ’ਚ ਹੜ੍ਹ ਕਾਰਨ ਕਈ ਥਾਵਾਂ ’ਤੇ ਫ਼ਿਊਲ ਦੀ ਕਮੀ ਹੈ।

ਨਿਊ ਸਾਊਥ ਵੇਲਜ਼ ਸਰਕਾਰ ਨੇ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਪਾਵਰਜ਼ ਲਾਗੂ ਕਰ ਦਿੱਤੀਆਂ ਹਨ, ਜਿਸ ਦੇ ਤਹਿਤ ਤੇਲ ਕੰਪਨੀਆਂ ਨੂੰ ਹੁਣ ਇਹ ਦੱਸਣਾ ਪਵੇਗਾ ਕਿ ਫਿਊਲ ਕਿੱਥੇ ਤੇ ਕਿਵੇਂ ਵੰਡਿਆ ਜਾ ਰਿਹਾ ਹੈ। ਇਸੇ ਦੌਰਾਨ, ਫੈਡਰਲ ਖਜ਼ਾਨਾ ਮੰਤਰੀ Jim Chalmers ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਪਨੀਆਂ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਕੀਮਤਾਂ ’ਚ ਗੈਰ-ਵਾਜਬ ਵਾਧਾ ਕੀਤਾ, ਤਾਂ ਸਖ਼ਤ ਜੁਰਮਾਨੇ ਤੇ ਕਾਰਵਾਈ ਕੀਤੀ ਜਾਵੇਗੀ। ਮਾਹਿਰਾਂ ਮੁਤਾਬਕ ਇਸ ਸੰਕਟ ਦੀ ਜੜ੍ਹ ਮਿਡਲ-ਈਸਟ ’ਚ ਚੱਲ ਰਹੀਆਂ ਤਣਾਵਪੂਰਨ ਸਥਿਤੀਆਂ ਨਾਲ ਜੁੜੇ ਗਲੋਬਲ ਸਪਲਾਈ ਝਟਕੇ ਹਨ, ਜਿਸ ਨੇ ਆਸਟ੍ਰੇਲੀਆ ਦੀ ਫ਼ਿਊਲ ਸਪਲਾਈ ਚੇਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਅਤੇ ਲੋਜਿਸਟਿਕ ਖਰਚੇ ਹੋਰ ਵੱਧ ਸਕਦੇ ਹਨ, ਜੋ ਕਿ ਪਹਿਲਾਂ ਹੀ ਮਹਿੰਗਾਈ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਨਵਾਂ ਦਬਾਅ ਬਣ ਸਕਦਾ ਹੈ।

Share This Article
Leave a Comment

Leave a Reply

Your email address will not be published. Required fields are marked *