ਆਸਟ੍ਰੇਲੀਆ ’ਚ ਕੀਮਤਾਂ ਚੜ੍ਹਨ ਮਗਰੋਂ ਫ਼ਿਊਲ ਦੀ ਚੋਰੀ ਵੀ ਵਧੀ, ਪੁਲਿਸ ਨੇ ਦਿੱਤੀ ਚੇਤਾਵਨੀ

Sea7 Australia Team
2 Min Read

ਮੈਲਬਰਨ : ਇੱਕ ਪਾਸੇ ਜਿੱਥੇ ਫ਼ਿਊਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਦੇ ਖ਼ਰਚੇ ਵਧ ਰਹੇ ਹਨ ਉਥੇ ਫ਼ਿਊਲ ਚੋਰਾਂ ਨੇ ਮੁਸ਼ਕਲਾਂ ’ਚ ਹੋਰ ਵਾਧਾ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਰੀਜਨਲ ਇਲਾਕਿਆਂ ਵਿੱਚ ਵਧ ਰਹੇ ਫ਼ਿਊਲ ਚੋਰੀ ਦੇ ਅਪਰਾਧਾਂ ਨਾਲ ਕਿਸਾਨਾਂ ਅਤੇ ਪ੍ਰਾਪਰਟੀ ਮਾਲਕਾਂ ਨੂੰ ਵੱਡੇ ਨੁਕਸਾਨ ਅਤੇ ਰੋਜ਼ਾਨਾ ਕੰਮਾਂ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਲ ਹੀ ਵਿਕਟੋਰੀਆ ਦੇ Ruffy ਇਲਾਕੇ ਵਿੱਚ ਬੁਸ਼ਫਾਇਰ ਨਾਲ ਤਬਾਹ ਹੋਏ ਕਿਸਾਨਾਂ ਨੂੰ ਫ਼ਿਊਲ ਦੀ ਘਾਟ ਨੇ ਹੋਰ ਮੁਸੀਬਤ ਵਿੱਚ ਧੱਕ ਦਿੱਤਾ ਹੈ। ਚੋਰਾਂ ਨੇ ਉਨ੍ਹਾਂ ਦੇ ਟੈਂਕਾਂ ਤੋਂ 400 ਲੀਟਰ ਡੀਜ਼ਲ ਅਤੇ 100 ਲੀਟਰ ਪੈਟਰੋਲ ਚੁੱਕ ਲਿਆ। Sarah ਅਤੇ Ross Thomson, ਜਿਨ੍ਹਾਂ ਦੀਆਂ 1850 ਭੇਡਾਂ ਅੱਗ ਵਿੱਚ ਮਾਰੀਆਂ ਗਈਆਂ ਸਨ, ਹੁਣ ਬਿਨਾਂ ਫ਼ਿਊਲ ਦੇ ਖੇਤਾਂ ਦੀ ਮੁਰੰਮਤ ਨਹੀਂ ਕਰ ਸਕਦੇ।

ਦੂਜੇ ਪਾਸੇ ਚੋਰਾਂ ਨੇ ਕਲ ਸ਼ਾਮ ਤਸਮਾਨੀਆ ਦੇ Oatlands ਨੇੜੇ ਇੱਕ ਪੇਂਡੂ ਪ੍ਰਾਪਰਟੀ ਤੋਂ ਚੋਰਾਂ ਨੇ ਡੀਜ਼ਲ ਨਾਲ ਭਰਿਆ ਇੱਕ 1000 ਲਿਟਰ ਦਾ ਟੈਂਕ ਰਾਤੋ-ਰਾਤ ਖ਼ਾਲੀ ਕਰ ਦਿੱਤਾ। ਤਸਮਾਨੀਆ ’ਚ ਡੀਜ਼ਲ ਦੀ ਔਸਤ ਕੀਮਤ ਤਿੰਨ ਡਾਲਰ ਪ੍ਰਤੀ ਲਿਟਰ ਤੋਂ ਵੀ ਵੱਧ ਗਈ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਸਮੇਂ ਵਾਪਰੀ ਜਦੋਂ ਅਪਰਾਧੀਆਂ ਨੇ ਸਟੋਰੇਜ ਟੈਂਕਾਂ ਤੋਂ ਫ਼ਿਊਲ ਖ਼ਾਲੀ ਕਰ ਦਿੱਤਾ।

ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਫ਼ਿਊਲ ਸਪਲਾਈ ਸੁਰੱਖਿਅਤ ਕਰਨ ਅਤੇ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਕਿਹਾ ਹੈ। ਵਧਦਾ ਫ਼ਿਊਲ ਸੰਕਟ ਵੇਖ ਕੇ ਸਥਾਨਕ ਨੇਤਾ ਸਰਕਾਰ ਤੋਂ ਤੁਰੰਤ ਫਿਊਲ ਟੈਕਸ ਘਟਾਉਣ ਦੀ ਮੰਗ ਕਰ ਰਹੇ ਹਨ।

Share This Article
Leave a Comment

Leave a Reply

Your email address will not be published. Required fields are marked *