ਦੋ ਪੁਲਿਸ ਮੁਲਾਜ਼ਮਾਂ ਦਾ ਕਾਤਲ Dezi Freeman ਪੁਲਿਸ ਮੁਕਾਬਲੇ ’ਚ ਹਲਾਕ

Sea7 Australia Team
2 Min Read

ਮੈਲਬਰਨ : ਵਿਕਟੋਰੀਆ ਪੁਲਿਸ ਨੇ ਸੱਤ ਮਹੀਨੇ ਤੋਂ ਫਰਾਰ Dezi Freeman ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਹੈ। 56 ਸਾਲ ਦੇ Dezi Freeman ’ਤੇ ਪਿਛਲੇ ਸਾਲ ਅਗਸਤ ਵਿੱਚ Porepunkah ਖੇਤਰ ਵਿੱਚ ਦੋ ਪੁਲਿਸ ਅਧਿਕਾਰੀਆਂ ਦਾ ਕਤਲ ਕਰਨ ਦਾ ਦੋਸ਼ ਸੀ। ਉਸ ਤੋਂ ਬਾਅਦ ਉਹ ਲੁਕਿਆ ਹੋਇਆ ਸੀ ਅਤੇ ਆਸਟ੍ਰੇਲੀਆ ਅੰਦਰ ਪੁਲਿਸ ਦੀ ਸਭ ਤੋਂ ਵੱਡੀ ਖੋਜ ਮੁਹਿੰਮ ਦਾ ਕੇਂਦਰ ਬਣਿਆ। ਉਸ ਦਾ ਅਸਲ ਨਾਂ Desmond Filby ਸੀ ਅਤੇ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਰਿਕਾਰਡ 1 ਮਿਲੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਉਸ ਬਾਰੇ ਪੁਲਿਸ ਨੇ ਜਨਤਾ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਜਾਣਕਾਰੀ ਦਿਤੀ ਸੀ।

ਅੱਜ ਸਵੇਰੇ NSW ਦੇ ਨਾਲ ਲਗਦੀ ਵਿਕਟੋਰੀਆ ਦੇ ਬਾਰਡਰ ’ਤੇ ਸਥਿਤ Walwa ਖੇਤਰ ਵਿੱਚ ਪੁਲਿਸ ਨੇ ਉਸ ਨੂੰ ਇੱਕ ਸ਼ਿਪਿੰਗ ਕੰਟੇਨਰ ਵਿੱਚ ਲੁਕਿਆ ਹੋਇਆ ਪਾਇਆ। ਮੁਕਾਬਲੇ ਦੌਰਾਨ ਉਹ ਹਥਿਆਰਬੰਦ ਸੀ ਅਤੇ ਪੁਲਿਸ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਕਿ ਕਿਸੇ ਅਧਿਕਾਰੀ ਨੂੰ ਸੱਟ ਨਹੀਂ ਲੱਗੀ। ਮਾਮਲੇ ਦੀ ਜਾਂਚ ਹੁਣ ਕੋਰੋਨਰ ਅਤੇ ਪ੍ਰੋਫੈਸ਼ਨਲ ਸਟੈਂਡਰਡਜ਼ ਕਮਾਂਡ ਦੀ ਦੇਖ-ਰੇਖ ਹੇਠ ਹੋਵੇਗੀ।

ਸ਼ਹੀਦ ਪੁਲਿਸ ਮੁਲਾਜ਼ਮ Neal Thompson ਅਤੇ Vadim de Waart-Hottart

Freeman ਖੁਦ ਨੂੰ “ਸੋਵਰਨ ਸਿਟੀਜ਼ਨ” ਕਹਿੰਦਾ ਸੀ ਅਤੇ ਸਰਕਾਰੀ ਅਧਿਕਾਰਾਂ ਦਾ ਵਿਰੋਧੀ ਸੀ। ਪੁਲਿਸ ਐਸੋਸੀਏਸ਼ਨ ਨੇ ਕਿਹਾ ਕਿ ਇਹ ਘਟਨਾ “ਇੱਕ ਅੱਗੇ ਵਧਣ ਵਾਲਾ ਕਦਮ” ਹੈ, ਹਾਲਾਂਕਿ ਇਹ ਦੋ ਸ਼ਹੀਦ ਅਧਿਕਾਰੀਆਂ ਦੇ ਪਰਿਵਾਰਾਂ ਦਾ ਦੁੱਖ ਘਟਾ ਨਹੀਂ ਸਕਦੀ। ਇਸ ਕਾਰਵਾਈ ਨਾਲ ਵਿਕਟੋਰੀਆ ਵਿੱਚ ਸਭ ਤੋਂ ਵੱਡੀ ਮੈਨਹੰਟ ਦਾ ਅੰਤ ਹੋ ਗਿਆ ਹੈ ਅਤੇ ਸਮਾਜ ਲਈ ਕੁਝ ਹੱਦ ਤੱਕ ਸ਼ਾਂਤੀ ਮਿਲੀ ਹੈ। ਪਰ ਵੱਡਾ ਸਵਾਲ ਇਹ ਹੈ ਕਿ ਉਹ ਸੱਤ ਮਹੀਨਿਆਂ ਤਕ ਪੁਲਿਸ ਤੋਂ ਫਰਾਰ ਕਿਵੇਂ ਰਿਹਾ। ਪੁਲਿਸ ਉਸ ਦੀ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਭਾਲ ਵੀ ਕਰ ਰਹੀ ਹੈ।

Share This Article
Leave a Comment

Leave a Reply

Your email address will not be published. Required fields are marked *