ਮੈਲਬਰਨ : Victoria ਵਿੱਚ train ਯਾਤਰੀਆਂ ਲਈ ਨਵਾਂ “tap and go” payment trial ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ trial ਦੌਰਾਨ ਕੁਝ train lines ‘ਤੇ ਯਾਤਰੀ ਆਪਣੀ credit card, debit card, smartphone ਜਾਂ smartwatch ਨਾਲ ਸਿੱਧਾ tap ਕਰਕੇ ਯਾਤਰਾ ਕਰ ਸਕਣਗੇ, ਜਿਸ ਨਾਲ myki card ਦੀ ਲੋੜ ਨਹੀਂ ਰਹੇਗੀ।
ਇਹ trial ਸ਼ੁਰੂ ਵਿੱਚ Craigieburn, Upfield, Ballarat ਅਤੇ Seymour train lines ‘ਤੇ ਅਤੇ City Loop stations ‘ਤੇ ਕੀਤਾ ਜਾ ਰਿਹਾ ਹੈ। ਯਾਤਰੀ single ਜਾਂ return journey ਲਈ ਆਪਣਾ Visa ਜਾਂ MasterCard ਵਰਤ ਕੇ touch on ਅਤੇ touch off ਕਰ ਸਕਣਗੇ।
ਹਾਲਾਂਕਿ ਇਹ ਸਹੂਲਤ ਹਾਲੇ ਹਰ ਜਗ੍ਹਾ ਲਾਗੂ ਨਹੀਂ ਹੋਵੇਗੀ। ਜੇ ਕੋਈ ਯਾਤਰੀ ਹੋਰ train line ‘ਤੇ ਬਦਲਦਾ ਹੈ ਜਾਂ bus ਜਾਂ tram ਵਰਤਦਾ ਹੈ ਤਾਂ ਉਸਨੂੰ ਅਜੇ ਵੀ myki card ਵਰਤਣਾ ਪਵੇਗਾ, ਨਹੀਂ ਤਾਂ ਵਧੇਰੇ ਕਿਰਾਇਆ ਲੱਗ ਸਕਦਾ ਹੈ।
Victoria ਦੀ Public Transport Minister Gabrielle Williams ਨੇ ਕਿਹਾ ਕਿ ਇਹ trial ਯਾਤਰਾ ਨੂੰ ਹੋਰ ਆਸਾਨ ਅਤੇ ਤੇਜ਼ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਜੇ ਇਹ trial ਸਫਲ ਰਹਿੰਦਾ ਹੈ ਤਾਂ ਇਹ system ਆਉਣ ਵਾਲੇ ਸਮੇਂ ਵਿੱਚ ਪੂਰੇ rail network ‘ਤੇ ਲਾਗੂ ਕੀਤਾ ਜਾ ਸਕਦਾ ਹੈ।
Victoria ਸਰਕਾਰ ਦਾ ਕਹਿਣਾ ਹੈ ਕਿ ਨਵਾਂ ticketing upgrade ਲਗਭਗ $1.7 billion project ਦਾ ਹਿੱਸਾ ਹੈ, ਜਿਸਦਾ ਮਕਸਦ public transport ਵਿੱਚ modern payment options ਲਿਆਉਣਾ ਹੈ।





