Sea7 Australia | ਰਿਪੋਰਟ
ਸਾਊਥ ਆਸਟ੍ਰੇਲੀਆ ਦੀਆਂ 2026 ਸਟੇਟ ਚੋਣਾਂ ਵਿੱਚ Giles ਹਲਕੇ ਤੋਂ ਪੰਜਾਬੀ ਮੂਲ ਦੇ ਲਿਬਰਲ ਉਮੀਦਵਾਰ Sunny Singh ਚੋਣ ਨਹੀਂ ਜਿੱਤ ਸਕੇ, ਪਰ ਉਹ ਇੱਕ ਮਹੱਤਵਪੂਰਨ ਗੱਲ ਨਾਲ ਚਰਚਾ ‘ਚ ਰਹੇ—ਉਹ ਐਸੇ ਹਲਕੇ ‘ਚ ਦੂਜੇ ਨੰਬਰ ‘ਤੇ ਰਹੇ ਜਿੱਥੇ ਭਾਰਤੀ ਜਾਂ ਪੰਜਾਬੀ ਵੋਟਰਾਂ ਦੀ ਗਿਣਤੀ ਲਗਭਗ ਨਾ ਦੇ ਬਰਾਬਰ ਹੈ ।
ਅਜੇ ਤੱਕ ਦੀ ਗਿਣਤੀ ਮੁਤਾਬਕ ਲੇਬਰ ਦੇ Eddie Hughes ਨੇ ਕਰੀਬ 10,000 ਤੋਂ 10,700 ਵੋਟਾਂ ਨਾਲ ਲੀਡ ਬਣਾਕੇ ਰੱਖੀ ਹੈ । Sunny Singh ਨੂੰ ਲਗਭਗ 3,200 ਤੋਂ 3,800 ਵੋਟਾਂ ਮਿਲੀਆਂ ਅਤੇ ਉਹ ਨੰਬਰ 2 ‘ਤੇ ਰਹੇ, ਜਦਕਿ One Nation ਦੇ Barry Drage ਨੇ ਕਰੀਬ 3,000 ਤੋਂ 3,500 ਵੋਟਾਂ ਨਾਲ ਪਹਿਲੀ ਬਾਰ ਇਸ ਹਲਕੇ ਤੋਂ ਸਖ਼ਤ ਟੱਕਰ ਦਿੱਤੀ।
ਪ੍ਰਤੀਸ਼ਤ ਦੇ ਹਿਸਾਬ ਨਾਲ ਲੇਬਰ ਨੂੰ 50–55%, Sunny Singh ਨੂੰ 15–20% ਅਤੇ One Nation ਨੂੰ 15–18% ਵੋਟ ਮਿਲੀਆਂ ।
ਫ਼ਾਈਨਲ ਨਤੀਜੇ ਅਜੇ ਆਉਣੇ ਬਾਕੀ ਹਨ ।
ਦੋ ਪਾਰਟੀ ਪਸੰਦ (2PP) ਵਿੱਚ Eddie Hughes ਨੇ ਲਗਭਗ 12,500 ਤੋਂ 13,500 ਵੋਟਾਂ ਨਾਲ ਆਸਾਨ ਜਿੱਤ ਦਰਜ ਕੀਤੀ, ਜਦਕਿ ਵਿਰੋਧੀ ਪਾਸੇ ਕਰੀਬ 6,000–7,000 ਵੋਟਾਂ ਰਹੀਆਂ।
ਪਿਛਲੀ ਚੋਣ ਨਾਲ ਤੁਲਨਾ
2022 ਵਿੱਚ ਇਹ ਸੀਟ ਲੇਬਰ ਲਈ ਸੁਰੱਖਿਅਤ ਮੰਨੀ ਜਾਂਦੀ ਸੀ ਅਤੇ ਇਸ ਵਾਰ ਵੀ ਹਲਕਾ ਬਦਲਿਆ ਹੋਣ ਦੇ ਬਾਵਜੂਦ ਲੇਬਰ ਨੇ ਆਪਣੀ ਪਕੜ ਕਾਇਮ ਰੱਖੀ। ਹਾਲਾਂਕਿ One Nation ਦੀ ਵੋਟ ਵਿੱਚ ਵਾਧਾ ਹੋਇਆ, ਜਿਸ ਨਾਲ ਮੁਕਾਬਲਾ ਦੂਜੇ ਸਥਾਨ ਲਈ ਤਿੱਖਾ ਬਣਿਆ ਹੋਇਆ ਸੀ । ਸਾਊਥ ਆਸਟਰੇਲੀਆ ਦੇ ਬਹੁਤੇ ਹਲਕਿਆਂ ‘ਚ ਲਿਬਰਲ ਆਪਣਾ ਦੂਸਰਾ ਨੰਬਰ ਵੀ ਗਵਾ ਚੁੱਕੀ ਹੈ ।
ਮੁੱਖ ਨੁਕਤਾ
Sunny Singh ਦੀ ਪ੍ਰਦਰਸ਼ਨ ਇਸ ਲਈ ਖਾਸ ਰਹੀ ਕਿਉਂਕਿ Giles ਵਰਗੇ ਰੀਜਨਲ ਹਲਕੇ ‘ਚ, ਜਿੱਥੇ ਪੰਜਾਬੀ ਜਾਂ ਭਾਰਤੀ ਕਮਿਊਨਿਟੀ ਦੀ ਹਿਸੇਦਾਰੀ ਲਗਭਗ ਨਾ ਦੇ ਬਰਾਬਰ ਹੈ, ਉਹ ਫਿਰ ਵੀ ਹਜ਼ਾਰਾਂ ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ।
ਨਤੀਜਾ
Giles ਹਲਕੇ ਵਿੱਚ ਲੇਬਰ ਨੇ ਆਪਣੀ ਸੀਟ ਬਰਕਰਾਰ ਰੱਖੀ, ਪਰ Sunny Singh ਨੇ ਇਹ ਦਰਸਾਇਆ ਕਿ ਉਹ ਸਿਰਫ਼ ਕਮਿਊਨਿਟੀ ਵੋਟਾਂ ‘ਤੇ ਨਹੀਂ, ਸਗੋਂ ਵਿਆਪਕ ਵੋਟਰ ਆਧਾਰ ‘ਤੇ ਵੀ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ ।





