ਮੈਲਬਰਨ: Australia ਸਰਕਾਰ ਨੇ Training Visa (Subclass 407) ਲਈ ਨਿਯਮਾਂ ਵਿੱਚ ਵੱਡੀ ਤਬਦੀਲੀ ਕਰ ਦਿੱਤੀ ਹੈ। 11 March 2026 ਤੋਂ ਬਾਅਦ ਹੁਣ applicants Sponsorship ਅਤੇ Training Nomination approve ਹੋਣ ਤੋਂ ਪਹਿਲਾਂ visa application lodge ਨਹੀਂ ਕਰ ਸਕਣਗੇ।
ਪਹਿਲਾਂ Temporary Activities Sponsorship (TAS), Training Nomination ਅਤੇ Training Visa ਤਿੰਨੋ applications ਇਕੱਠੇ ਲਗ ਸਕਦੀਆਂ ਸਨ, ਪਰ ਨਵੇਂ ਕਾਨੂੰਨ ਨਾਲ ਇਹ ਰਾਹ ਬੰਦ ਕਰ ਦਿੱਤਾ ਗਿਆ ਹੈ। ਮੌਜੂਦਾ processing time ਮੁਤਾਬਕ sponsorship ਅਤੇ nomination approvals ਵਿੱਚ 88 ਦਿਨ ਤੋਂ ਲੈ ਕੇ 11 ਮਹੀਨੇ ਤੱਕ ਸਮਾਂ ਲੱਗ ਸਕਦਾ ਹੈ, ਜਿਸ ਨਾਲ trainees ਨੂੰ visa ਲਗਾਉਣ ਤੋਂ ਪਹਿਲਾਂ ਹੀ ਲੰਬੀ ਉਡੀਕ ਕਰਨੀ ਪੈ ਸਕਦੀ ਹੈ।
Legal Concerns Lawyers & Consultants ਦੇ Solicitor Mandeep Singh ਮੁਤਾਬਕ ਇਹ ਤਬਦੀਲੀ Training Visa applicants ਲਈ process ਨੂੰ ਕਾਫ਼ੀ ਲੰਮਾ ਅਤੇ ਔਖਾ ਬਣਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ 485 visa holders ਲਈ Training Visa ਵੱਲ ਜਾਣਾ ਵੀ ਮੁਸ਼ਕਲ ਹੋ ਸਕਦਾ ਹੈ, ਜਦ ਤੱਕ TAS Sponsorship ਅਤੇ Nomination ਪਹਿਲਾਂ approve ਨਾ ਹੋਣ।
⚠️ ਧਿਆਨ ਰਹੇ ਕਿ ਇਹ ਨਵੇਂ ਨਿਯਮ 11 March 2026 ਤੋਂ ਬਾਅਦ lodge ਹੋਣ ਵਾਲੀਆਂ applications ‘ਤੇ ਲਾਗੂ ਹੋਣਗੇ, ਜਦਕਿ ਇਸ ਤੋਂ ਪਹਿਲਾਂ ਦਿੱਤੀਆਂ applications ਪੁਰਾਣੇ ਨਿਯਮਾਂ ਅਨੁਸਾਰ ਹੀ process ਕੀਤੀਆਂ ਜਾਣਗੀਆਂ।





