ਮੈਲਬਰਨ: ਐਤਵਾਰ 31 ਅਗਸਤ 2025 ਨੂੰ ਆਸਟ੍ਰੇਲੀਆ ਦੇ Sydney, Melbourne, Canberra, Adelaide, Brisbane ਅਤੇ Hobart ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਕੁੱਝ ਹਜ਼ਾਰਾਂ ਲੋਕ “March for Australia” – Anti Migrant Protests ਬੈਨਰ ਹੇਠ ਇਕੱਠੇ ਹੋਏ। ਜਿਹਨਾਂ ਦੀ ਮੁੱਖ ਮੰਗ ਇਮੀਗ੍ਰੇਸ਼ਨ ‘ਤੇ ਕੰਟਰੋਲ, ਘਰਾਂ ਦੀ ਕੀਮਤ ‘ਚ ਅਤੇ ਗਿਣਤੀ ‘ਚ ਕਮੀ (Housing Crisis) ਅਤੇ Cost of Living ਘਟਾਉਣ ਨਾਲ ਜੁੜੀ ਸੀ ।
ਕਿਵੇਂ ਦਾ ਰਿਹਾ ਸੁਨੇਹਾ ਅਤੇ ਕਿਹਨਾਂ ਕੀਤਾ ਵਿਰੋਧ !
ਪ੍ਰਬੰਧਕਾਂ ਨੇ ਕਿਹਾ ਕਿ Immigration ਘਟਾ ਕੇ “ਸੱਭਿਆਚਾਰਕ ਏਕਤਾ” ਬਚਾਉਣੀ ਚਾਹੀਦੀ ਹੈ । ਪਰ ਅਲੋਚਕਾਂ ਨੇ ਇਨ੍ਹਾਂ rallies ਨੂੰ ਨਸਲਵਾਦੀ ਕਰਾਰ ਦਿੱਤਾ ਅਤੇ National Socialist Network (NSN) ਵਰਗੇ ਅਤਿ ਸੱਜੇ ਪੱਖੀ ਵਾਈਟ ਰੇਸ ਗਰੁੱਪਾਂ ਦੀ ਸ਼ਮੂਲੀਅਤ ‘ਤੇ ਚਿੰਤਾ ਵੀ ਜ਼ਾਹਿਰ ਕੀਤੀ । ਇਸ ਦੇ ਉਲਟ Refugee rights, Multicultural groups ਅਤੇ Pro-Palestine activists ਵੱਲੋਂ counter-protests ਕੀਤੇ ਗਏ ।
ਸ਼ਹਿਰ-ਵਾਰ ਕੀ ਰਹੇ ਹਾਲਾਤ ?
•Sydney: ਸਭ ਤੋਂ ਵੱਡੀ ਰੈਲੀ, ਲਗਭਗ 10,000 ਲੋਕ ਸ਼ਾਮਿਲ ਹੋਏ । ਦੂਸਰੇ ਪਾਸੇ ਸ਼ਾਂਤੀ ਬਣਾਈ ਰੱਖਣ ਲਈ 800 ਤੋਂ ਵੱਧ police officers ਵੀ ਤਾਇਨਾਤ ਸਨ । ਆਯੋਜਕਾਂ ‘ਚ Jesse Freedom ਤੇ Bec Freedom ਵਰਗੇ ਚਿਹਰੇ ਸ਼ਾਮਿਲ ਹੋਏ ।
•Melbourne: ਇੱਥੇ ਕੁੱਝ ਕੁ ਹਜ਼ਾਰਾ (1500-2000 ) ਦੀ ਭੀੜ Federation Square ‘ਚ ਇਕੱਠੀ ਹੋਈ । Far-right ਅਤੇ anti-fascist groups ਵਿਚਕਾਰ ਹਲਕੀਆਂ ਝੜਪਾਂ ਵੀ ਹੋਈਆਂ । ਜਿਸ ਲਈ ਮੌਕੇ ਤੇ police ਨੇ riot gear ਵਰਤਿਆ।
•Canberra: Pauline Hanson ਤੇ Senator Malcolm Roberts ਨੇ ਭੀੜ ਵਿੱਚ ਸ਼ਮੂਲੀਅਤ ਕੀਤੀ।
•Adelaide: ਲਗਭਗ 1,000 ਲੋਕ ਇਕੱਠੇ, ਇਕ poster ‘ਤੇ fugitive Dezi Freeman ਨੂੰ “Free Man” ਦਰਸਾਉਣ ਨਾਲ ਵਿਵਾਦ ਉੱਥੇ ਵਿਵਾਦ ਵੀ ਦੇਖਣ ਨੂੰ ਮਿਲਿਆ ।
•Brisbane: Parliament House ਤੱਕ ਕੁੱਝ ਸੈਂਕੜੇ ਲੋਕਾਂ ਦਾ march, ਇਮੀਗ੍ਰੇਸ਼ਨ ਅਤੇ ਮਹਿੰਗਾਈ ‘ਤੇ ਗੁੱਸਾ ਦੇਖਣ ਨੂੰ ਮਿਲਿਆ ।
•Hobart: Parliament Lawns ‘ਤੇ ਛੋਟੀ rally, ਜਿਸਦਾ ਜਵਾਬ “Rally for Hope” ਨੇ ਦਿੱਤਾ।
ਰਾਜਨੀਤਿਕ ਪ੍ਰਤੀਕ੍ਰਿਆ
Victoria ਦੀ Premier Jacinta Allan, South Australia ਦੇ Premier Peter Malinauskas, ਅਤੇ Opposition Deputy Leader Sussan Ley ਨੇ ਇਨ੍ਹਾਂ ਰੈਲੀਆਂ ਦੀ ਭਰਵੀਂ ਨਿੰਦਾ ਕੀਤੀ ।
ਰਾਸ਼ਟਰੀ ਪੱਧਰ ਤੇ ਅਸਰ !
ਇਹ Rallies ਦਰਸਾਉਂਦੀਆਂ ਹਨ ਕਿ Immigration ਹੁਣ Australia ਦੀ ਰਾਜਨੀਤੀ ਦਾ ਕੇਂਦਰੀ ਮੁੱਦਾ ਬਣ ਰਿਹਾ ਹੈ। Sydney ਤੇ Melbourne ਵਿੱਚ ਵੱਡੀ ਭੀੜ ਨੇ far-right networks ਦੀ ਮੌਜੂਦਗੀ ਸਾਹਮਣੇ ਰੱਖੀ ਹੈ, ਜਿਸਦਾ ਅਸਰ ਆਉਣ ਵਾਲੀਆਂ elections ‘ਤੇ ਵੀ ਪੈ ਸਕਦਾ ਹੈ । ਇਹੀ ਇਹ ਗਰੁੱਪ ਚਾਹੁੰਦੇ ਵੀ ਹਨ ।