ਆਕਲੈਂਡ : (Sea7 Australia)
ਗਾਂ ਤੋਂ ਮਨੁੱਖ `ਚ ਆਉਣ ਵਾਲੇ ਦੁਨੀਆ ਦੇ ਪਹਿਲੇ ਬਰਡ ਫਲੂ (Bird Blu) ਵਾਲੇ ਸ਼ੱਕੀ ਵਾਇਰਸ ਨੂੰ ਧਿਆਨ `ਚ ਰੱਖਦਿਆਂ ਨਿਊਜ਼ੀਲੈਂਡ ਦੇ ਇੱਕ ਮਹਾਂਮਾਰੀ ਮਾਹਿਰ ਨੇ ਸੁਚੇਤ ਕੀਤਾ ਹੈ ਕਿ ਸਰਕਾਰ ਨੂੰ ਅਜਿਹੇ ਖ਼ਤਰੇ ਦੇ ਟਾਕਰੇ ਲਈ ਤਿਆਰ ਰਹਿਣਾ ਚਾਹੀਦਾ ਹੈ।
ਸਾਇੰਸਦਾਨ Bird flu (H5N1 avian flu) ਦੇ ਸੰਭਾਵੀ ਖ਼ਤਰੇ ਤੋਂ ਚਿੰਤਤ ਹਨ, ਕਿਉਂਕਿ ਇਹ ਫਲੂ ਪਿਛਲੇ ਚਾਰ ਸਾਲਾਂ ਦੋ ਦਰਜਨ ਦੇਸ਼ਾਂ `ਚ ਪੋਲਟਰੀ ਨਾਲ ਸਬੰਧਤ ਲੱਖਾਂ ਜਾਨਵਰਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ।
ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਜੰਗਲੀ ਪੰਛੀਆਂ ਤੋਂ ਜਾਨਵਰਾਂ `ਚ ਆਉਣ ਤੋਂ ਬਾਅਦ ਇਹ ਸ਼ੱਕੀ ਵਾਇਰਸ ਡੇਅਰੀ ਵਾਲੇ ਪਸ਼ੂਆਂ ਅਤੇ ਵਰਕਰਾਂ `ਚ ਵੀ ਫ਼ੈਲਣ ਦਾ ਖਦਸ਼ਾ ਹੈ।
ਅਜਿਹੇ ਸੰਭਾਵੀ ਖ਼ਤਰੇ ਨੂੰ ਧਿਆਨ `ਚ ਰੱਖਦਿਆਂ ਨਿਊਜ਼ੀਲੈਂਡ ਦੀ ਮਨਿਸਟਰੀ ਆਵ ਪ੍ਰਾਇਮਰੀ ਇੰਡਸਟਰੀਜ ਅਤੇ ਕੰਜ਼ਰਵੇਸ਼ਨ ਡਿਪਾਰਟਮੈਂਟ ਹੁਣ ਨੈਸ਼ਨਲ ਪਲਾਨ ਬਣਾਉਣ `ਚ ਰੱੁਝ ਗਿਆ ਹੈ।
ਉਟਾਗੋ ਯੂਨੀਵਰਸਿਟੀ ਦੇ ਮਹਾਂਮਾਰੀ ਮਾਹਿਰ ਪ੍ਰੋਫ਼ੈਸਲ ਮਾਈਕਲ ਬੇਕਰ ਦਾ ਕਹਿਣਾ ਹੈ ਅਜਿਹੇ ਹਾਲਾਤ ਦੇ ਟਾਕਰੇ ਲਈ ਨਿਊਜ਼ੀਲੈਂਡ ਸਰਕਾਰ ਨੂੰ ਪਲਾਨ ਬਣਾ ਕੇ ਰੱਖਣਾ ਚਾਹੀਦਾ ਹੈ।