ਪੰਜਾਬੀ ਸ਼ਾਇਰ ਗੁਰਜਿੰਦਰ ਸੰਧੂ (Gurjinder Sandhu Australia) ਦੀ ਕਾਵਿ-ਪੁਸਤਕ ‘ਅੱਥਰੂਆਂ ਵਾਂਗ ਕਿਰਦੇ ਹਰਫ਼’ ਲੋਕ ਅਰਪਣ

ਪ੍ਰਗਤੀਸ਼ੀਲ ਇਕਾਈ ਸੰਘ ਪੰਜਾਬ , ਇਕਾਈ ਪਟਿਆਲਾ ਵੱਲੋਂ ਉੱਤਮ ਰੈਸਟੋਰੈਂਟ ਪਟਿਆਲਾ ਵਿਖੇ ਆਸਟਰੇਲੀਆ ‘ਚ ਵੱਸਦੇ ਪੰਜਾਬੀ ਸ਼ਾਇਰ ਗੁਰਜਿੰਦਰ ਸੰਧੂ (Gurjinder Sandhu Australia) ਦੀ ਕਾਵਿ-ਪੁਸਤਕ ‘ਅੱਥਰੂਆਂ ਵਾਂਗ ਕਿਰਦੇ ਹਰਫ਼’ ਦਾ ਰਿਲੀਜ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ ਸੰਤੋਖ ਸੁੱਖੀ ਨੇ ਕੀਤੀ। ਸਵਾਗਤੀ ਸ਼ਬਦ ਸਤਪਾਲ ਭੀਖੀ ਨੇ ਕਹੇ। ਗੁਰਜਿੰਦਰ ਸੰਧੂ (Gurjinder Sandhu Australia) ਹੁਰਾਂ ਆਪਣੇ ਜੀਵਨ ਸੰਘਰਸ਼ ਬਾਰੇ ਗੱਲਾਂ ਕੀਤੀਆਂ। ਉਹਨਾਂ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ ਤੇ ਤਰੰਨਮ ਚ ਕੁਝ ਗੀਤ ਸਾਂਝੇ ਕੀਤੇ ।

Gurjinder Sandhu Australia

ਕਿਤਾਬ ਬਾਰੇ ਬੋਲਦਿਆਂ ਡਾਕਟਰ ਲਕਸ਼ਮੀ ਨਾਰਾਇਣ ਭੀਖੀ, ਬਲਵਿੰਦਰ ਸਿੰਘ ਭੱਟੀ, ਦੀਪਕ ਧਲੇਵਾਂ ਹੋਰਾਂ ਨੇ ਆਪਣੇ ਖੂਬਸੂਰਤ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਚ ਸ਼ਾਮਿਲ ਡਾਕਟਰ ਕੁਲਦੀਪ ਸਿੰਘ ਦੀਪ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ , ਕਹਾਣੀਕਾਰ ਸਵਾਮੀ ਸਰਬਜੀਤ,ਸ਼ਾਇਰ ਤਰਲੋਚਨ ਮੀਰ,ਸੁਖਜੀਵਨ, ਚਿੱਟਾ ਸਿੱਧੂ, ਸੁਖਵਿੰਦਰ ਸੁੱਖੀ, ਕਮਲ ਬਾਲਦ ਕਲਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਿਨਾਂ ਡਾਕਟਰ ਨਿਰੰਕਾਰ ਸਿੰਘ ਸੰਧੂ,ਦਰਸ਼ਨ ਕੌਰ, ਨਰਿੰਦਰਪਾਲ ਕੌਰ, ਅਕਾਲਦੀਪ ਸਿੰਘ ਸੰਧੂ, ਡਾਕਟਰ ਰਾਜਵੰਤ ਸਿੰਘ, ਕਰਮਜੀਤ ਸਿੰਘ ਇੰਸਪੈਕਟਰ,ਇਹਨਾਂ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਜਗਪਾਲ ਚਹਿਲ ਨੇ ਕੀਤਾ ।

Leave a Comment