ਆਕਲੈਂਡ : ਨਿਊਜ਼ੀਲੈਂਡ ਦੇ ਬੇਅ ਆਫ ਪਲੈਂਟੀ ਏਰੀਏ `ਚ ਪੈਦਾ ਹੋਇਆ ਪਹਿਲਾ ਬੱਚਾ ਪੰਜਾਬੀ ਪਰਿਵਾਰ (Punjabi Family) ਨਾਲ ਸਬੰਧਤ ਹੈ। ਉਸਨੇ ਟੌਰੰਗਾ ਹਸਪਤਾਲ `ਚ 1 ਜਨਵਰੀ ਨੂੰ ਦੁਪਹਿਰੇ 01:44 ਵਜੇ ਜਨਮ ਲਿਆ। ਹਾਲਾਂਕਿ ਪਹਿਲਾਂ ਡਾਕਟਰਾਂ ਨੇ ਜਨੇਪੇ ਦੀ ਤਾਰੀਕ 17 ਜਨਵਰੀ ਦੱਸੀ ਸੀ। ਹੈਰਾਨੀ ਵਾਲੀ ਗੱਲ ਹੈ ਕਿ ਨਿਊਜ਼ੀਲੈਂਡ ਦੇ ‘ਬੇਅ ਆਫ਼ ਪੇਲੈਂਟੀ’ ਏਰੀਏ ਵਿੱਚ ਪਿਛਲੇ ਸਾਲ ਵੀ ਪਹਿਲਾ ਬੱਚਾ ਪੰਜਾਬੀ ਪਰਿਵਾਰ ਦੇ ਘਰ ਹੀ ਜਨਮਿਆ ਸੀ।
New Year Day’s baby in New Zealand in Punjabi Family
ਇੱਕ ਰਿਪੋਰਟ ਅਨੁਸਾਰ ਇਹ ਖੁਸ਼ੀ ਭਰੀ ਖ਼ਬਰ ਪਾਪਾਮੋਆ `ਚ ਰਹਿੰਦੇ (Punjabi family) ਪੰਜਾਬੀ ਪਰਿਵਾਰ ਲਵਦੀਪ ਸਿੰਘ ਅਤੇ ਨਵਜੋਤ ਸਿੰਘ ਨਾਲ ਸਬੰਧਤ ਹੈ, ਜਿਨ੍ਹਾਂ ਦੇ ਘਰ ਪਹਿਲੇ ਬੱਚੇ ਸ਼ਹਿਜ਼ਾਦ ਸਿੰਘ ਨੇ ਜਨਮ ਲਿਆ ਹੈ। ਜੋ ਸਾਲ 2024 `ਚ ‘ਬੇਅ ਆਫ ਪੇਲੈਂਟੀ’ ਏਰੀਏ ਜਨਮ ਲੈਣ ਵਾਲਾ ਪਹਿਲਾ ਬੱਚਾ ਹੈ।
ਲਵਦੀਪ ਸਿੰਘ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਹ 30 ਦਸੰਬਰ ਨੂੰ ਆਪਣੇ ਮਾਪਿਆਂ ਤੇ ਭਰਾ-ਭਰਜਾਈ ਨੂੰ ਲੈਣ ਲਈ ਆਕਲੈਂਡ ਏਅਰਪੋਰਟ `ਤੇ ਆਇਆ ਹੋਇਆ ਸੀ, ਕਰੀਬ ਅੱਧੀ ਰਾਤ ਨੂੰ ਇੰਡੀਆ ਤੋਂ ਆਕਲੈਂਡ ਏਅਰਪੋਰਟ `ਤੇ ਪਹੁੰਚੇ ਸਨ। ਉਸ ਪਿਛੋਂ ਉਸਦੀ ਪਤਨੀ ਦਾ ਫ਼ੋਨ ਆਇਆ ਸੀ ਕਿ ਉਸਦੀ (ਪਤਨੀ ਦੀ) ਤਬੀਅਤ ਢਿੱਲੀ ਹੋ ਗਈ ਹੈ। ਉਸਨੇ ਤੁਰੰਤ ਐਂਬੂਲੈਂਸ ਨੂੰ ਫ਼ੋਨ ਕਰਕੇ ਨਵਜੋਤ ਕੌਰ ਨੂੰ ਟੌਰੰਗਾ ਹਸਪਤਾਲ ਭਿਜਵਾ ਦਿੱਤਾ ਤੇ ਰਾਹਤ ਮਹਿਸੂਸ ਹੋਈ ਕਿ ਹੁਣ ਉਸ ਡਾਕਟਰਾਂ ਦੀ ਨਿਗਰਾਨੀ ਹੇਠ ਪਹੁੰਚ ਗਈ ਹੈ। ਫਿਰ ਉਹ ਕਾਹਲੀ `ਚ ਆਕਲੈਂਡ ਤੋਂ ਪਾਪਾਮੋਆ ਤੱਕ 3-4 ਘੰਟਿਆਂ ਵਿੱਚ ਆਪਣੇ ਮਾਪਿਆਂ ਨੂੰ ਲੈ ਕੇ ਗਿਆ ਭਾਵ 31 ਦਸੰਬਰ ਦੇ 3 ਸਵੇਰ ਵੇਲੇ 3 ਵੱਜ ਚੁੱਕੇ ਸਨ। ਜਿਸ ਪਿੱਛੋਂ 1 ਜਨਵਰੀ ਨੂੰ ਕਰੀਬ ਪੌਣੇ ਕੁ ਦੋ ਵਜੇ ਸ਼ਹਿਜ਼ਾਦ ਜਨਮ ਹੋਇਆ। ਜਿਸ ਕਰਕੇ ਸਾਰਾ ਪਰਿਵਾਰ ਹੁਣ ਖੁਸ਼ ਹੈ।
ਰਿਪੋਰਟ ਅਨੁਸਾਰ ਪਿਛਲੇ ਸਾਲ ਵੀ ਟੌਰੰਗਾ ਹਸਪਤਾਲ `ਚ ਸਭ ਤੋਂ ਪਹਿਲਾਂ ਜਨਮ ਲੈਣ ਵਾਲੀ ਬੱਚੀ ‘ਅਮਾਨਤ’ ਵੀ ਪੰਜਾਬੀ ਪਰਿਵਾਰ (Punjabi family) ਨਾਲ ਸਬੰਧਤ ਸੀ, ਜਦੋਂ ਦਲਜੀਤ ਸਿੰਘ ਨੇ 31 ਦਸੰਬਰ ਦੀ ਅੱਧੀ ਰਾਤ ਭਾਵ 1 ਜਨਵਰੀ ਦੀ (ਅਰਲੀ ਮੌਰਨਿੰਗ) ਸਵੇਰੇ 12 :37 `ਤੇ ਬੱਚੀ ਨੂੰ ਜਨਮ ਦਿੱਤਾ ਸੀ।